• Tuesday, 16 June 2026
Advertisement Advertisement
ਸਵੇਰੇ ਆਈ ਬੂਰੀ ਖ਼ਬਰ ਐਸ ਐਚ ਦੀ ਹੋਈ ਮੌਤ ਪੜ੍ਹੋ ਪੂਰਾ ਮਾਮਲਾ

16 Jun 2026

ਸਵੇਰੇ ਆਈ ਬੂਰੀ ਖ਼ਬਰ ਐਸ ਐਚ ਦੀ ਹੋਈ ਮੌਤ ਪੜ੍ਹੋ ਪੂਰਾ ਮਾਮਲਾ

ਬਠਿੰਡਾ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਮੰਗਲਵਾਰ ਤੜਕਸਾਰ ਬਠਿੰਡਾ-ਮਾਨਸਾ ਰੋਡ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਕਾਰ ਅਤੇ ਤੁੜੀ ਨਾਲ ਭਰੇ ਟਰੈਕਟਰ-ਟਰਾਲੀ ਵਿਚਕਾਰ ਗੁਰਦੁਆਰਾ ਤਿੱਤਰਸਰ ਸਾਹਿਬ ਦੇ ਨਜ਼ਦੀਕ ਵਾਪਰਿਆਂ ਦਸਿਆ ਜਾ ਰਿਹਾ। ਹਾਦਸੇ ਦੇ ਵਿਚ ਮੌਕੇ ‘ਤੇ ਹੀ ਇੰਸਪੈਕਟਰ ਬੇਅੰਤ ਕੌਰ ਦੀ ਮੌਤ ਹੋ ਗਈ।

ਸੂਚਨਾ ਮੁਤਾਬਕ ਇੰਸਪੈਕਟਰ ਬੇਅੰਤ ਕੌਰ ਮਹਿਲਾ ਪੁਲਿਸ ਥਾਣਾ ਮਾਨਸਾ ਵਿਖੇ ਬਤੌਰ ਇੰਚਾਰਜ਼ ਤੈਨਾਤ ਸੀ ਅਤੇ ਘਟਨਾ ਸਮੇਂ ਆਪਣੀ ਕਾਰ ‘ਤੇਸਵਾਰ ਹੋ ਕੇ ਡਿਊਟੀ ਉੱਪਰ ਜਾ ਰਹੀ ਸੀ। ਮੂਲ ਰੂਪ ਵਿਚ ਪਿੰਡ ਜੰਗੀਰਾਣਾ ਨਾਲ ਸਬੰਧਤ ਇਹ ਮਹਿਲਾ ਪੁਲਿਸ ਅਧਿਕਾਰੀ ਪਿੰਡ ਮਾਈਸਰਖਾਨਾ ਵਿਖੇ ਵਿਆਹੀ ਹੋਈ ਸੀ ਤੇ ਆਪਣੇ ਪਿੱਛੇ ਪਤੀ ਤੇ ਦੋ ਛੋਟੇ ਬੱਚੇ ਛੱਡ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੋੜ ਦੀ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ।

Published on: 16 Jun 2026

Amandeep Mehra
📣 Share this post

Latest News