• Wednesday, 20 May 2026
Advertisement Advertisement
ਸੂਬੇ ਭਰ ਵਿਚ ਮਾਨਸੂਨ ਦੀ ਐਂਟਰੀ ਹੋਵੇਗੀ ਇਸ ਦਿਨ

19 May 2026

ਸੂਬੇ ਭਰ ਵਿਚ ਮਾਨਸੂਨ ਦੀ ਐਂਟਰੀ ਹੋਵੇਗੀ ਇਸ ਦਿਨ

ਚੰਡੀਗ੍ਹੜ,ਲੋਕਬਾਣੀ--ਇਸ ਵੇਲੇ ਮੌਸਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਮਾਨਸੂਨ 22 ਜੂਨ ਤੋਂ 25 ਜੂਨ ਦੇ ਵਿਚਕਾਰ ਦਾਖਲ ਹੋ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਜੇਕਰ ਹਾਲਾਤ ਅਨੁਕੂਲ ਰਹੇ ਤਾਂ ਮਾਨਸੂਨ ਤੈਅ ਸਮੇਂ ‘ਤੇ ਪਹੁੰਚ ਜਾਵੇਗਾ, ਪਰ ਇਸ ਸਾਲ ਪੰਜਾਬ ਵਿੱਚ ਬਾਰਿਸ਼ ਆਮ ਨਾਲੋਂ ਘੱਟ ਰਹਿਣ ਦਾ ਅਨੁਮਾਨ ਹੈ।

ਮਾਹਿਰਾਂ ਅਨੁਸਾਰ ਮਾਨਸੂਨ ਦੌਰਾਨ ਘੱਟ ਬਾਰਿਸ਼ ਹੋਣ ਕਾਰਨ ਖੇਤੀਬਾੜੀ ਸੈਕਟਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਫਸਲਾਂ ਦੀ ਸਿੰਚਾਈ ਲਈ ਟਿਊਬਵੈੱਲਾਂ ਅਤੇ ਹੋਰ ਬਦਲਵੇਂ ਸਰੋਤਾਂ ‘ਤੇ ਨਿਰਭਰਤਾ ਵਧਣ ਦੀ ਸੰਭਾਵਨਾ ਹੈ। 
 
ਮਾਨਸੂਨ ਤੋਂ ਪਹਿਲਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਰਹੇਗਾ। 21 ਮਈ ਤੱਕ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ 22 ਮਈ ਤੱਕ 42 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।

ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 25 ਤੋਂ 26 ਡਿਗਰੀ ਦੇ ਵਿਚਕਾਰ ਰਹੇਗਾ, ਜਿਸ ਕਾਰਨ ਰਾਤਾਂ ਵੀ ਕਾਫ਼ੀ ਗਰਮ ਰਹਿਣਗੀਆਂ। ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਲਈ ਅਗਲੇ ਸੱਤ ਦਿਨਾਂ ਲਈ ਹੀਟਵੇਵ (ਲੂ) ਦਾ ਅਲਰਟ ਜਾਰੀ ਕੀਤਾ ਗਿਆ ਹੈ।

ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ, ਜਿਸ ਕਾਰਨ ਲੋਕਾਂ ਨੂੰ ਚੜ੍ਹਦੇ ਪਾਰੇ ਅਤੇ ਤਪਸ਼ ਦਾ ਸਾਹਮਣਾ ਕਰਨਾ ਪਵੇਗਾ।

ਪੰਜਾਬ ਵਿੱਚ 22 ਜੂਨ ਤੋਂ 25 ਜੂਨ ਦੇ ਵਿਚਕਾਰ ਮਾਨਸੂਨ ਦੇ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਜੇਕਰ ਹਾਲਾਤ ਅਨੁਕੂਲ ਰਹੇ ਤਾਂ ਮਾਨਸੂਨ 22 ਜੂਨ ਤੋਂ 25 ਜੂਨ ਦੇ ਵਿਚਕਾਰ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ, ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਇਸ ਸਾਲ ਪੰਜਾਬ ਵਿੱਚ ਬਾਰਿਸ਼ ਆਮ ਨਾਲੋਂ ਘੱਟ ਹੋਣ ਦਾ ਅਨੁਮਾਨ ਹੈ।

Published on: 19 May 2026

Amandeep Mehra
📣 Share this post

Latest News