ਜਲੰਧਰ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਰੋਡ 'ਤੇ ਏ.ਐੱਸ.ਆਈ ਪੂਰਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਗੱਟਾ ਮੰਡੀ ਕਾਸੂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਵੇਰਵੇ ਅਨੁਸਾਰ ਏ.ਐੱਸ.ਆਈ ਪੂਰਨ ਸਿੰਘ ਬੀਤੀ ਰਾਤ ਕਰੀਬ 10:30 ਵਜੇ ਸ਼ਾਹਕੋਟ ਤੋਂ ਡਿਊਟੀ ਕਰਕੇ ਮੋਟਰਸਾਇਕਲ 'ਤੇ ਵਾਪਿਸ ਆਪਣੇ ਪਿੰਡ ਗੱਟਾ ਮੰਡੀ ਕਾਸੂ ਜਾ ਰਿਹਾ ਸੀ। ਮਹਿਰਾਜ ਵਾਲਾ ਰੋਡ 'ਤੇ ਅਣਪਸ਼ਤਾਏ ਵਿਅਕਤੀਆਂ ਵੱਲੋ ਸਿਰ 'ਚ ਸੱਟ ਮਾਰਨ ਕਾਰਨ ਉਹ ਸਖ਼ਤ ਜ਼ਖਮੀ ਹੋ ਗਿਆ। ਜਿਸ ਦੌਰਾਨ ਪਿੱਛੇ ਆ ਰਹੇ ਰਾਹਗੀਰਾਂ ਵੱਲੋਂ ਜ਼ਖਮੀ ਹਾਲਤ 'ਚ ਡਿੱਗੇ ਪੂਰਨ ਸਿੰਘ ਕੋਲ ਖੜਨ 'ਤੇ ਪੂਰਨ ਸਿੰਘ ਨੇ ਆਪਣੇ ਮੋਬਾਈਲ ਦਾ ਲੋਕ ਖੋਲ ਕੇ ਉਸ ਨੂੰ ਆਪਣੇ ਘਰ ਦਾ ਨੰਬਰ ਦਿੱਤਾ। ਰਾਹਗੀਰਾਂ ਵੱਲੋਂ ਪਰਿਵਾਰ ਨੂੰ ਇਸ ਵਾਰਦਾਤ ਬਾਰੇ ਦੱਸਿਆ। ਜਿਸ ਤੋਂ ਬਾਅਦ ਏ.ਐੱਸ.ਆਈ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਸ ਮੌਕੇ ਕਿਸੇ ਵਿਅਕਤੀ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਪੂਰਨ ਸਿੰਘ ਦੇ ਪਤਨੀ ਤੋਂ ਇਲਾਵਾ 3 ਲੜਕੀਆਂ ਜੋ ਵਿਆਹੀਆਂ ਹੋਈਆਂ ਅਤੇ 2 ਲੜਕੇ ਹਨ। ਥਾਣਾ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕੈਮਰਿਆਂ ਦੀ ਚੇਕਿੰਗ ਮਗਰੋਂ ਇਸ ਵਾਰਦਾਤ ਬਾਰੇ ਪਤਾ ਚੱਲ ਜਾਵੇਗਾ। ਫਿਲਹਾਲ ਪੁਲਿਸ ਨੇ ਇਸਨੂੰ ਲੁੱਟ ਖੋਹ ਦੀ ਵਾਰਦਾਤ ਪੱਖੋਂ ਇਨਕਾਰ ਕੀਤਾ ਹੈ। ਪੂਰਨ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਏ.ਐੱਸ.ਆਈ ਦੇ ਦੋ ਕਾਪੇ ਦਾਤਰ ਆਦਿ ਤੇਜ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ ਜੋ ਕਿ ਰੰਜਿਸ਼ ਤਹਿਤ ਹੋ ਸਕਦਾ ਜਿਸ ਦੀ ਰਿਪੋਰਟ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਚੱਲ ਜਾਵੇਗੀ।
