• Friday, 22 May 2026
Advertisement Advertisement
ਕੋਰਟ ਕੰਪਲੈਕਸ 'ਚ ਹੋ ਗਿਆ ਇਹ ਕਾਂਡ ਪੜ੍ਹੋ ਪੂਰੀ ਖਬਰ

22 May 2026

ਕੋਰਟ ਕੰਪਲੈਕਸ 'ਚ ਹੋ ਗਿਆ ਇਹ ਕਾਂਡ ਪੜ੍ਹੋ ਪੂਰੀ ਖਬਰ

ਗੁਰਦਾਸਪੁਰ,ਲੋਕਬਾਣੀ-- ਇਸ ਵੇਲੇ ਦੀ ਵੱਡੀ ਖ਼ਬਰ ਗੁਰਦਾਸਪੁਰ ਦੇ ਕੋਰਟ ਕੰਪਲੈਕਸ ਵਿੱਚ ਉਸ ਸਮੇਂ ਭਾਜੜਾਂ ਪੈ ਗਈਆਂ ਅਤੇ ਹੜਕੰਪ ਮਚ ਗਿਆ, ਜਦੋ ਪੇਸ਼ੀ ਲਈ ਲਿਆਂਦੇ ਗਏ ਇੱਕ ਹਵਾਲਾਤੀ ਮੁਲਜ਼ਮ ਨੇ ਅਚਾਨਕ ਅਦਾਲਤ ਦੀ ਇਮਾਰਤ ਦੀ ਤੀਜੀ ਮੰਜਿਲ ਤੋਂ ਹੇਠਾਂ ਛਾਲ  ਮਾਰ ਦਿੱਤੀ।

ਇਸ ਖ਼ੌਫ਼ਨਾਕ ਘਟਨਾ ਵਿੱਚ ਮੁਲਜ਼ਮ ਗ਼ੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉੱਥੇ ਮੌਜੂਦ ਪੁਲਿਸ ਮੁਲਾਜਮਾਂ ਵਲੋਂ ਉਸ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਰੁਣ ਗਿੱਲ ਨਿਵਾਸੀ ਪਿੰਡ ਮਹਿਤਾਬਪੁਰ, ਸਬ- ਡਿਵੀਜਨ ਮੁਕੇਰੀਆਂ ਵਜੋਂ ਹੋਈ ਹੈ।          
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (DSP) ਸ਼ਾਹਬਾਜ਼ ਨੇ ਦੱਸਿਆ ਕਿ ਮ੍ਰਿਤਕ ਅਰੁਣ ਗਿੱਲ ਖ਼ਿਲਾਫ਼ ਥਾਣਾ ਪੁਰਾਣਾ ਸ਼ਾਲਾ ਵਿਖੇ ਚੋਰੀ ਦਾ ਇੱਕ ਮਾਮਲਾ ਦਰਜ ਸੀ।

ਪੁਲਿਸ ਪਾਰਟੀ ਉਸ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਅਦਾਲਤ ਵਿੱਚ ਪੇਸ਼ ਕਰਨ ਲਈ ਕੋਰਟ ਕੰਪਲੈਕਸ ਲੈ ਕੇ ਆਈ ਸੀ। ਪਰ ਉੱਥੇ ਪਹੁੰਚਦਿਆਂ ਹੀ ਮੁਲਜ਼ਮ ਨੇ ਅਚਾਨਕ ਪੁਲਿਸ ਨੂੰ ਚਕਮਾ ਦੇ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

ਇਸ ਘਟਨਾ ਤੋਂ ਬਾਅਦ ਅਦਾਲਤ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

Published on: 22 May 2026

Amandeep Mehra
📣 Share this post

Latest News