• Saturday, 30 May 2026
Advertisement Advertisement
ਕਾਨੂੰਨ ਵਿਵਸਥਾ ਦਾ ਬੂਰਾ ਹਾਲ ਪੁਲਿਸ ਵਾਲੇ ਕੋਲੋਂ ਰਾਇਫਲ ਖੋਹ ਕੇ ਵਿਅਕਤੀ ਫਰਾਰ

30 May 2026

ਕਾਨੂੰਨ ਵਿਵਸਥਾ ਦਾ ਬੂਰਾ ਹਾਲ ਪੁਲਿਸ ਵਾਲੇ ਕੋਲੋਂ ਰਾਇਫਲ ਖੋਹ ਕੇ ਵਿਅਕਤੀ ਫਰਾਰ

ਫ਼ਿਰੋਜ਼ਪੁਰ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵਲੋਂ ਹਰੀਕੇ ਹੈੱਡ ਵਰਕਸ ਦੀ ਸੁਰੱਖਿਆ ਲਈ ਡਿਊਟੀ 'ਤੇ ਤਾਇਨਾਤ ਹੋਮਗਾਰਡ ਦੇ ਜਵਾਨ ਸੁਖਵਿੰਦਰ ਸਿੰਘ ਨੂੰ ਕਾਪਾ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਰਾਈਫ਼ਲ ਸਮੇਤ ਜ਼ਿੰਦਾ ਰੌਂਦ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀ ਹੋਮਗਾਰਡ ਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਜ਼ੀਰਾ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ਵਿਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪੁਲਿਸ ਇਸ ਮਸਲੇ ਦੀ ਬਰੀਕੀ ਨਾਲ ਪੜਤਾਲ ਵਿਚ ਜੁਟ ਗਈ ਹੈ।

Published on: 30 May 2026

Amandeep Mehra
📣 Share this post

Latest News