• Thursday, 21 May 2026
Advertisement Advertisement
ਜੇਲ੍ਹ 'ਚੋਂ ਆਏ ਬਾਬੇ ਨੂੰ ਮਿਲਣ ਪਹੁੰਚੀ ਨਵਜੋਤ ਕੌਰ ਸਿੱਧੂ

20 May 2026

ਜੇਲ੍ਹ 'ਚੋਂ ਆਏ ਬਾਬੇ ਨੂੰ ਮਿਲਣ ਪਹੁੰਚੀ ਨਵਜੋਤ ਕੌਰ ਸਿੱਧੂ

ਚੰਡੀਗ੍ਹੜ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਭਾਜਪਾ ਦੀ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਮਿਲਣ ਪਹੁੰਚੇ। ਸਿੱਧੂ ਨੇ ਰਾਮਪਾਲ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਰਾਮਪਾਲ 11 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ 10 ਅਪ੍ਰੈਲ ਨੂੰ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਨਵਜੋਤ ਕੌਰ ਸਿੱਧੂ ਰਾਮਪਾਲ ਨੂੰ ਮਿਲਣ ਸੋਨੀਪਤ ਆਸ਼ਰਮ ਗਏ।

ਇਸ ਮੁਲਾਕਾਤ ਦਾ ਇੱਕ ਵੀਡੀਓ ਰਾਮਪਾਲ ਦੇ ਸੋਸ਼ਲ ਮੀਡੀਆ ਚੈਨਲ ‘ਤੇ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਨਵਜੋਤ ਕੌਰ ਅਤੇ ਰਾਮਪਾਲ ਵਿਚਕਾਰ ਗੱਲਬਾਤ ਦਿਖਾਈ ਗਈ ਹੈ। ਆਪਣੀ ਜਾਣ-ਪਛਾਣ ਕਰਾਉਂਦੇ ਹੋਏ ਨਵਜੋਤ ਕੌਰ ਨੇ ਕਿਹਾ, “ਮੈਂ, ਡਾ. ਨਵਜੋਤ ਕੌਰ ਸਿੱਧੂ, ਪਟਿਆਲਾ ਤੋਂ ਆਈ ਹਾਂ। ਮੈਨੂੰ ਤੁਹਾਨੂੰ ਮਿਲਣ ਲਈ ਜੇਲ੍ਹ ਆਉਣਾ ਚਾਹੁੰਦੀ ਸੀ, ਪਰ ਪਰਮਾਤਮਾ ਨੇ ਮੇਰੀਆਂ ਪ੍ਰਾਰਥਨਾ ਸੁਣੀ ਅਤੇ ਤੁਹਾਨੂੰ ਬਾਹਰ ਬੁਲਾ ਲਿਆ।” ਇਸ ‘ਤੇ ਰਾਮਪਾਲ ਹੱਸਿਆ ਅਤੇ ਜਵਾਬ ਦਿੱਤਾ, “ਤੁਹਾਡੀਆਂ ਪ੍ਰਾਰਥਨਾਵਾਂ ਮੈਨੂੰ ਇੱਥੇ ਲੈ ਆਈਆਂ।” ਲੋਕਾਂ ਦੀ ਸੇਵਾ ਸਿਰਫ਼ ਰਾਜਨੀਤੀ ਰਾਹੀਂ ਹੀ ਨਹੀਂ ਸਗੋਂ ਧਾਰਮਿਕ ਸਿਧਾਂਤਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਸਿਰਫ਼ ਆਪਣੀਆਂ ਨੀਤੀਆਂ ਨੂੰ ਸੁਧਾਰਨ ਦੀ ਲੋੜ ਹੈ।”

Published on: 20 May 2026

Amandeep Mehra
📣 Share this post

Latest News