ਚੰਡੀਗੜ੍ਹ /ਲੋਕ ਬਾਣੀ
ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਮਰਦਾਂ ਦੇ ਇੱਕ ਸਮੂਹ ਵੱਲੋਂ ਔਰਤਾਂ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਦੇਖ ਕੇ ਆਪਣਾ ਕੰਸਰਟ ਵਿਚਾਲੇ ਰੋਕਦੀ ਦਿੰਦੀ ਹੈ। ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਅਤੇ ਪੱਤਰਕਾਰਾਂ ਨੇ ਸੈਂਡਲਸ ਦੇ ਕੰਸਰਟ ਦਾ ਵੀਡੀਓ ਸਾਂਝਾ ਕੀਤਾ ਹੈ, ਜੋ ਕਿ 7 ਫਰਵਰੀ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸੀ।
ਇਸ ਛੋਟੀ ਜਿਹੀ ਵੀਡੀਓ ਕਲਿਪ ਵਿੱਚ, ਸੈਂਡਲਸ ਗਾਉਣਾ ਸ਼ੁਰੂ ਕਰਦੀ ਹੈ ਤੇ ਅਚਾਨਕ ਸਿਕਓਰਟੀ ਨੂੰ ਆਵਾਜ਼ਾਂ ਮਾਰਦੀ ਹੈ, "ਸਿਕਓਰਿਟੀ (Security), ਕੀ ਤੁਸੀਂ ਕਿਰਪਾ ਕਰਕੇ ਇਹਨਾਂ ਦੋ ਬੰਦਿਆਂ ਨੂੰ ਬਾਹਰ ਕੱਢ ਸਕਦੇ ਹੋ? ਕੁੜੀਆਂ ਨੂੰ ਤੰਗ ਕਰ ਰਹੇ ਨੇ।” ਫਿਰ ਉਹ ਭੀੜ ਨੂੰ ਪੰਜਾਬੀ ਵਿੱਚ ਸੰਬੋਧਨ ਕਰਦਿਆਂ ਕਹਿੰਦੀ ਹੈ, "ਆਪਾਂ ਗਾਵਾਂਗੇ ਹੀ ਨਹੀਂ ਜਦ ਤੱਕ ਕੁੜੀਆਂ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ।
