Thursday, November 14, 2024
Breaking Newsਪੰਜਾਬਮੁੱਖ ਖਬਰਾਂ

ਗੋਲੀ ਚਲਾਉਣ ਵਾਲੇ ਤੇ ਹੋਇਆ ਇਰਾਦਾ ਕਤਲ ਦਾ ਮਾਮਲਾ ਦਰਜ ……

ਗੋਲੀ ਚਲਾਉਣ ਵਾਲੇ ਤੇ ਹੋਇਆ ਇਰਾਦਾ ਕਤਲ ਦਾ ਮਾਮਲਾ ਦਰਜ ……
ਬਲਾਚੌਰ ( ਸਤਨਾਮ ਪਨੇਸਰ ) ਜਾਡਲਾ ਵਿਖੇ ਇਕ ਨੌਜਵਾਨ ‘ਤੇ ਗੋਲੀ ਚਲਾ ਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਨ ਵਾਲੇ ਕਥਿਤ ਦੋਸ਼ੀ ਵਿਰੁੱਧ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਇਸ ਮਾਮਲੇ ਨੂੰ ਲੈ ਕੇ ਪੁਨੀਤ ਰਾਣਾ ਪੁੱਤਰ ਜੋਗਿੰਦਰ ਸਿੰਘ ਰਾਣਾ ਵਾਸੀ ਜਾਡਲਾ ਨੇ ਚੌਕੀ ਇੰਚਾਰਜ ਜਾਡਲਾ ਥਾਣੇਦਾਰ ਅਸ਼ੋਕ ਕੁਮਾਰ ਨੂੰ ਜਾਣਕਾਰੀ ਦਿੱਤੀ ਕਿ ਉਹ 9 ਅਪ੍ਰੈਲ ਨੂੰ ਦੁਪਹਿਰ 2:30 ਵਜੇ ਜਾਡਲਾ ਵਿਖੇ ਬਲਰਾਮ ਹਲਵਾਈ ਦੀ ਦੁਕਾਨ ਤੋਂ ਦਹੀਂ ਲੈਣ ਗਿਆ ਸੀ ਤਾਂ ਬਲਜਿੰਦਰ ਸਿੰਘ ਉਰਫ਼ ਸਨੀ ਪੁੱਤਰ ਹਰਭਜਨ ਵਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਛੋਟਾ ਜਿਹਾ ਹਥਿਆਰ ਜੋ ਪਿਸਤੌਲ ਜਾਂ ਰਿਵਾਲਵਰ ਵਰਗਾ ਲੱਗਦਾ ਸੀ, ਕੱਢ ਲਿਆ ਤੇ ਉਸ ਦੇ ਸਿਰ ਵਲ ਨੂੰ ਸਿੱਧਾ ਕਰਕੇ ਫਾਇਰ ਕਰਨ ਲੱਗਾ ਅਤੇ ਉਹ ਪਿੱਛੇ ਨੂੰ ਭੱਜਣ ਲੱਗਾ ਤੇ ਉਕਤ ਕਥਿਤ ਦੋਸ਼ੀ ਨੇ ਫਾਇਰ ਕਰ ਦਿੱਤਾ ਜੋ ਕਿ ਉਸ ਦੀ ਖੱਬੀ ਵੱਖੀ ਦੀ ਪੱਸਲੀ ‘ਤੇ ਲੱਗਾ ਜੋ ਕਿ ਇਕ ਪਾਸੇ ਤੋਂ ਲੱਗ ਕੇ ਦੂਸਰੇ ਪਾਸੇ ਨਿਕਲ ਗਿਆ | ਜਦ ਕਿ ਕਥਿਤ ਦੋਸ਼ੀ ਵਲੋਂ ਦੂਸਰਾ ਫਾਇਰ ਕੀਤਾ ਗਿਆ ਜੋ ਉਸ ਨੂੰ ਲੱਗ ਨਹੀਂ ਕਰ ਸਕਿਆ | ਉਸ ਨੇ ਕਿਹਾ ਕਿ ਉਹ ਭੱਜ ਕੇ ਆਪਣੀ ਕਾਰ ‘ਚ ਆਪਣੇ ਘਰ ਪਹੁੰਚਾ ਤੇ ਉਸ ਦੇ ਵਾਰਸਾਂ ਵਲੋਂ ਉਸ ਨੰੂ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰ ਵਲੋਂ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਪੀ.ਜੀ.ਆਈ. ਚੰਡਗੀੜ੍ਹ ਲਈ ਰੈਫ਼ਰ ਕਰ ਦਿੱਤਾ | ਇਸ ‘ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਨੇ ਕਥਿਤ ਦੋਸ਼ੀ ਬਲਜਿੰਦਰ ਸਿੰਘ ਉਰਫ਼ ਸਨੀ ਵਿਰੁੱਧ ਮੁਕੱਦਮਾ ਧਾਰਾ 307 ਭਾਰਤੀ ਦੰਡ ਸੰਘਤਾ ਅਤੇ 25 ਅਸਲਾ ਐਕਟ ਦਰਜ ਰਜਿਸਟਰ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਕਿ ਉਕਤ ਦੋਸ਼ੀ ਵਲੋਂ ਅਸਲਾ ਕਿੱਥੋਂ ਲਿਆ ਗਿਆ ਹੈ ਜਦ ਕਿ ਸਰਕਾਰੀ ਤੌਰ ‘ਤੇ ਉਸ ਨੂੰ ਅਸਲਾ ਰੱਖਣ ਦਾ ਲਾਇਸੰਸ ਜਾਰੀ ਨਹੀਂ ਕੀਤਾ ਗਿਆ ਜਾਪਦਾ |

Share the News

Lok Bani

you can find latest news national sports news business news international news entertainment news and local news