ਪੰਜਾਬ ਚ ਫੇਰ ਚੱਲੀ ਪੁਲਿਸ ਤੇ ਲੁਟੇਰਾ ਵਿਚ ਗੋਲੀ ਇਕ ਦੀ ਮੌਤ
ਪੰਜਾਬ ਚ ਫੇਰ ਚੱਲੀ ਪੁਲਿਸ ਤੇ ਲੁਟੇਰਾ ਵਿਚ ਗੋਲੀ ਇਕ ਦੀ ਮੌਤ
ਤਰਨਤਾਰਨ,ਪਵਨ ਸ਼ਰਮਾ — ਪੰਜਾਬ ਚ ਨਵੀ ਬਨੀ ਸਰਕਾਰ ਤੋਂ ਬਾਅਦ ਜਿਵੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੀ ਹੋ ਗਏ ਤਾਜੀ ਘਟਣ ਅੱਜ ਨਜ਼ਦੀਕ ਪਿੰਡ ਕੋਟ ਧਰਮ ਚੰਦ ਵਿਖੇ ਪੁਲਿਸ ਅਤੇ ਲੁਟੇਰਿਆਂ ਦੇ ਵਿਚ ਹੋਈ ਗੋਲਾਬਾਰੀ ਦੌਰਾਨ ਇਕ ਲੁਟੇਰੇ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਹ ਦੋਵੇਂ ਲੁਟੇਰੇ ਝਬਾਲ ਅਤੇ ਆਸ ਪਾਸ ਦੇ ਖ਼ੇਤਰ ਵਿਚੋਂ ਪੈਟਰੋਲ ਪੰਪਾਂ ਨੂੰ ਲੁੱਟ ਕੇ ਫ਼ਰਾਰ ਹੋਏ ਸਨ। ਮਾਰੇ ਗਏ ਲੁਟੇਰੇ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਲੁਟੇਰੇ ਦੀ ਪਛਾਣ ਜੋਬਨਜੀਤ ਸਿੰਘ ਵਜੋਂ ਹੋਈਹੈ ਤੇ ਏ ਘਟਨਾ ਨਾਲ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ