ਵੇਰਕਾ ਬਰਾਂਡ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ – ਜਨਰਲ ਮੈਨੇਜਰ
ਵੇਰਕਾ ਬਰਾਂਡ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ – ਜਨਰਲ ਮੈਨੇਜਰ
ਲੁਧਿਆਣਾ, (ਰਾਮ ਰਾਜਪੂਤ,ਸੂਖਚੈਨ ਮਹਿਰਾ ) – ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਰਾਜ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੇਰਕਾ ਮਿਲਕ ਪਲਾਂਟ ਜੋ ਕਿ ਇੱਕ ਸਹਿਕਾਰੀ ਅਦਾਰਾ ਹੈ। ਪਿਛਲੇ ਲਗਭਗ 45 ਸਾਲਾਂ ਤੋਂ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਇਸ ਦਾ ਮੰਡੀਕਰਨ ਕਰ ਰਿਹਾ ਹੈ। ਇਸ ਸਮੇਂ ਦੌਰਾਨ ਇਸ ਪਲਾਂਟ ਨੇ ਦੁੱਧ ਪਦਾਰਥਾਂ ਦੀ ਕੁਆਲਟੀ ਦੇ ਮਿਆਰ ਨੂੰ ਹਮੇਸਾ ਬਰਕਰਾਰ ਰੱਖਿਆ ਹੈ ਜਿਸ ਕਰਕੇ ਵੇਰਕਾ ਬਰਾਂਡ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਹੈ।
ਇਸ ਨਾਲ ਲੁਧਿਆਣਾ ਮਿਲਕ ਫੈਡ ਏਰੀਏ ਦੇ ਲਗਭਗ 50,000 ਦੁੱਧ ਉੇਤਪਾਦਕਾਂ, 863 ਸਹਿਕਾਰੀ ਸਭਾਵਾ ਅਤੇ 500 ਕਮਰਸ਼ੀਅਲ ਡੇਅਰੀ ਫਾਰਮਰਾਂ ਰਾਹੀ ਜੁੜੇ ਹੋਏ ਹਨ ਜਿਨ੍ਹਾ ਤੋਂ ਰੋਜ਼ਾਨਾ ਕੁਆਲਟੀ ਦੁੱਧ ਪ੍ਰੋਕਿਉਰ ਕਰਕੇ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਦੁੱਧ ਤੋਂ FSSAI ਦੇ ਮਾਪ ਦੰਡਾ ਅਨੁਸਾਰ ਪਦਾਰਥ ਤਿਆਰ ਕਰਕੇ ਮੰਡੀਕਰਨ ਕੀਤਾ ਜਾਂਦਾ ਹੈ। ਇਸ ਪਲਾਂਟ ਨੂੰ ISO 9001:2015, HACCP, Q MARK ਸਰਟੀਫਿਕੇਟ ਮਿਲੇ ਹੋਏ ਹਨ।
ਇੱਥੇ ਇਹ ਗੱਲ ਧਿਆਨ ਦੇਣਯੋਗ ਹੈ ਕਿ ਕੋਵਿਡ-19 ਦੋਰਾਨ ਵੇਰਕਾ ਹੀ ਅਜੀਹਾ ਅਦਾਰਾ ਹੈ ਜਿਸਨੇ ਦੁੱਧ ਉਤਪਾਦਕਾ ਦੀ ਬਾਂਹ ਫੜੀ ਹੋਈ ਹੈ ਅਤੇ ਘਰ-ਘਰ ਦੁੱਧ ਅਤੇ ਦੁੱਧ ਦੇ ਬਣੇ ਪਦਾਰਥ ਪੁਹੰਚਾਏ ਹਨ ਅਤੇ ਇਸਦੀ ਪ੍ਰਸੰਸਾ ਭਾਰਤ ਸਰਕਾਰ ਵੱਲੋਂ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਹ ਅਦਾਰਾ ਆਸਟ੍ਰੇਲੀਆ, ਨਿਊਜ਼ੀਲੈਂਡ, ਦੁਬਈ, ਉਮਾਨ, ਕਤਰ, ਸਾਉਦੀ ਆਰਬੀਆ ਅਤੇ ਹੋਰ ਮੁਲਕਾਂ ਨੂੰ ਘਿਉ ਦਾ ਲਗਾਤਾਰ ਐਕਸਪੋਰਟ ਕਰ ਰਿਹਾ ਹੈ। ਪਿਛਲੇ ਦਿਨੀ ਦਹੀ ਦੀ ਕੁਆਲਟੀ ਸਬੰਧੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦਾ ਖੰਡਨ ਕਰਦਿਆ ਹੋਇਆ ਕਿਹਾ ਕਿ ਇਹ ਖਬਰਾਂ ਬਿਲਕੁਲ ਬੇ-ਬੁਨਿਆਦ ਅਤੇ ਨਿੱਜੀ ਸਵਾਰਥਾਂ ਤੋਂ ਪ੍ਰੇਰਤ ਹਨ। ਜਨਤਾ ਨੂੰ ਅਪੀਲ ਹੈ ਕਿ ਇਹਨਾ ਖਬਰਾਂ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਇਸ ਗੱਲ ਦਾ ਯਕੀਨ ਦਵਾਉਦੇ ਹਾਂ ਕਿ ਵੇਰਕਾ ਆਪਣੇ ਦੁੱਧ ਅਤੇ ਦੁੱਧ ਪਦਾਰਥਾਂ ਦੀ ਕੁਆਲਟੀ ਨਾਲ ਕਦੇ ਸਮਝੌਤਾ ਨਹੀ ਕਰਦਾ ਅਤੇ ਜਨਤਾ ਨੂੰ ਨਿਰਵਿਘਨ ਸੇਵਾਵਾ ਦੇਣ ਲਈ ਬਚਨ ਵੱਧ ਹੈ।