ਕਿਸਾਨਾਂ ਨੇ ਕਿਊ ਦਿਤਾ ਨੈਸ਼ਨਲ ਹਾਈਵੇ ਤੇ ਧਰਨਾ……
ਕਿਸਾਨਾਂ ਨੇ ਕਿਊ ਦਿਤਾ ਨੈਸ਼ਨਲ ਹਾਈਵੇ ਤੇ ਧਰਨਾ……
ਫਾਜ਼ਿਲਕਾ ( ਵਰਿੰਦਰ ) ਪਾਣੀ ਨਾਲ ਫ਼ਸਲਾਂ ਦੀ ਹੋਈ ਬਰਬਾਦੀ ਤੋਂ ਬਾਅਦ ਪੀੜਿਤ ਕਿਸਾਨਾਂ ਨੇ ਫ਼ਾਜ਼ਿਲਕਾ ਤੋਂ ਰਾਜਸਥਾਨ, ਹਰਿਆਣਾ ਨੂੰ ਜਾਂਦੇ ਨੈਸ਼ਨਲ ਹਾਈਵੇ ਤੇ ਪਿੰਡ ਖੂਈਖੇੜਾ ਦੇ ਨੇੜੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਿਕਲਦੀ ਅਸਪਾਲ ਡਰੇਨ, ਸਜਰਾਣਾ ਡਰੇਨ ਅਤੇ ਖੂਈਖੇੜਾ ਡਰੇਨ ਤਿੰਨੋਂ ਆ ਕੇ ਪਿੰਡ ਖੂਈਖੇੜਾ ਤੋਂ ਥੋੜੀ ਦੂਰ ਇਕੱਠੀਆਂ ਹੋ ਜਾਂਦੀਆਂ ਹਨ। ਅੱਗੋਂ ਖੂਈਖੇੜਾ ਡਰੇਨ ਕਬੂਲ ਸ਼ਾਹ, ਸਾਬੂਆਣਾ ਆਦਿ ਪਿੰਡਾਂ ਨੂੰ ਜਾਂਦੀ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਖੂਈਖੇੜਾ ਤੋਂ ਅੱਗੋਂ ਜਾਂਦੇ ਸੇਮ ਨਾਲੇ ਦੀ ਸਫ਼ਾਈ ਪਿਛਲੇ ਸਾਢੇ 3 ਸਾਲਾਂ ਤੋਂ ਨਹੀਂ ਹੋਈ। ਤਿੰਨ ਸੇਮ ਨਾਲਿਆਂ ਦਾ ਪਾਣੀ ਅੱਗੋਂ ਨਿਕਲਦੀ ਸੇਮਨਾਲੀ ਵਿਚ ਨਹੀਂ ਸਮਾ ਸਕਦਾ ਕਿਉਂਕਿ ਅਕਾਰ ਵਿਚ ਸੇਮਨਾਲੀ ਛੋਟੀ ਹੈ ਤੇ ਉੰਨਾ ਦਾ ਨੁਕਸਾਨ ਸਰਕਾਰ ਦੀ ਅਣਦੇਖੀ ਨਾਲ ਹੋਇਆ ਹੈ