



ਜਲੰਧਰ ਦੇ ਮੁੰਡੇ ਨੇ ਕੀਤਾ ਮਹਿਰਾ ਬਰਾਦਰੀ ਦਾ ਨਾਮ ਰੌਸ਼ਨ
ਜਲੰਧਰ , ਲੋਕ ਬਾਣੀ –ਇਸ ਵੇਲੇ ਦੀ ਵੱਡੀ ਮੁੰਬਈ ਤੋਂ ਆ ਰਹੀ ਹੈ ਜਿਥੇ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਜੰਮ-ਪਲ਼ ਅਦਾਕਾਰ ਕਰਨ ਵੀਰ ਮਹਿਰਾ ਇਸ ਸਮੇਂ ਕਾਫੀ ਸੁਰਖ਼ੀਆਂ ਵਿੱਚ ਹਨ, ਦਰਅਸਲ, ਬੀਤੀ ਰਾਤ ਅਦਾਕਾਰ ਨੇ ‘ਬਿੱਗ ਬੌਸ 18’ ਦਾ ਖਿਤਾਬ ਜਿੱਤਿਆ ਹੈ। ਕਰਨ ਨੇ ਵਿਵੀਅਨ ਦੇਸੇਨਾ ਨੂੰ ਹਰਾ ਕੇ ਟਰਾਫੀ ਜਿੱਤੀ। ਟਰਾਫੀ ਦੇ ਨਾਲ ਹੀ ਅਦਾਕਾਰ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਬਿੱਗ ਬੌਸ ਟਰਾਫੀ ਜਿੱਤਣ ਤੋਂ ਬਾਅਦ ਕਰਨ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਉਸਨੇ ਬੈਕ-ਟੂ-ਬੈਕ ਰਿਐਲਿਟੀ ਸ਼ੋਅ ਜਿੱਤਣ ‘ਤੇ ਖੁਸ਼ੀ ਜ਼ਾਹਰ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 14’ ਵੀ ਜਿੱਤਿਆ ਸੀ। ਇਸ ਖਿਲਾਬ ਜਿੱਤਣ ਤੋਂ ਬਾਅਦ ਮਹਿਰਾ ਬਰਾਦਰੀ ਤੇ ਜਲੰਧਰ ਦੇ ਲੋਕਾਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਜਲਦ ਹੀ ਬਰਾਦਰੀ ਵਲੋਂ ਵੀ ਇਸ ਹੋਣਹਾਰ ਨੋਜਵਾਨ ਨੂੰ ਸਨਮਾਨਿਤ ਕੀਤਾ ਜਾਵੇਗਾ





