ਪੱਤਰਕਾਰਾਂ ਨਾਲ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ -ਚੇਅਰਮੈਨ ਮਹਿਰਾ
ਪੱਤਰਕਾਰਾਂ ਨਾਲ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ -ਚੇਅਰਮੈਨ ਮਹਿਰਾ
ਜਲੰਧਰ ,(ਚਰਨਜੀਤ ਸਿੰਘ )
ਬੀਤੇ ਦਿਨੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮਰੀਜ਼ਾਂ ਨਾਲ ਹੁੰਦੇ ਮਾੜੇ ਵਤੀਰੇ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਐੱਸਐੱਮਓ ਅਤੇ ਮੈਡੀਕਲ ਸਟਾਫ ਵਿਵਾਦ ਵਿੱਚ ਪੱਤਰਕਾਰਾਂ ਖਿਲਾਫ ਪਰਚਾ ਦਰਜ ਕਰਨ ਦੇ ਜ਼ਿਲਾ ਪੁਲਿਸ ਦੀ ਇੱਕਪਾਸੜ ਕਾਰਵਾਈ ਦੇ ਤਿੱਖੇ ਪ੍ਰਤੀਕਰਮ ਦਿੰਦਿਆਂ ਮੀਡੀਆ ਕਲੱਬ ਜਲੰਧਰ ਦੇ ਚੇਅਰਮੈਨ ਅਮਨ ਮਹਿਰਾ ਨੇ ਜ਼ਿਲਾ ਹੁਸ਼ਿਆਰਪੁਰ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਿਆ ਕੀਤੀ ਤੇ ਅਤੇ ਜ਼ਿਲਾ ਪ੍ਰਸਾਸ਼ਨ ਨੂੰ ਮੰਗ ਕੀਤੀ ਕਿ ਪੱਤਰਕਾਰਾਂ ਖਿਲਾਫ ਕੀਤੇ ਨਜਾਇਜ਼ ਪਰਚੇ ਰੱਦ ਕੀਤੇ ਜਾਣ ਪੱਤਰਕਾਰਾਂ ਨਾਲ ਕੀਤੀ ਧੱਕੇਸ਼ਾਹੀ ਕਦੀ ਬਰਦਾਸਤ ਨਹੀਂ ਕੀਤੀ ਜਾਵੇਗੀ ਤੇ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਪੰਜਾਬ ਦੇ ਡੀਜੀਪੀ ਨੂੰ ਮਿਲਿਆ ਜਾਵੇਗਾ ਤੇ ਪੂਰੇ ਮਾਮਲੇ ਦੀ ਪੜਤਾਲ ਊਨਾ ਤੋਂ ਕਾਰਵਾਈ ਜਾਵੇਗੀ ਇਸ ਮੌਕੇ ਸੀਨੀਅਰ ਪਤਰਕਾਰ ਵਿਨੇਪਾਲ ,ਪਤਰਕਾਰ ਗੋਪਾਲ ਕਿਸ਼ਨ,ਰਾਜ ਕੁਮਾਰ ,ਜਤਿੰਦਰ ਕੁਮਾਰ ,ਹਰਸ਼ ਕੁਮਾਰ, ਸੰਨੀ ਆਦਿ ਹਾਜਰ ਸਨ