Friday, November 15, 2024
Breaking NewsFeaturedਅੰਤਰਰਾਸ਼ਟਰੀਪੰਜਾਬਮੁੱਖ ਖਬਰਾਂ

ਕਿਸਾਨ ਜਥੇਬੰਦੀਆਂ ਹੋਇਆ ਮੁੱਖ ਮੰਤਰੀ ਤੋਂ ਖ਼ਫ਼ਾ ਬੈਠਣਗੇ ਮਰਨ ਵਰਤ ਤੇ

 

 

ਕਿਸਾਨ ਜਥੇਬੰਦੀਆਂ ਹੋਇਆ ਮੁੱਖ ਮੰਤਰੀ ਤੋਂ ਖ਼ਫ਼ਾ ਬੈਠਣਗੇ ਮਰਨ ਵਰਤ ਤੇ

ਚੰਡੀਗੜ ,ਵਿਨੋਦ ਸ਼ਰਮਾ -ਪੰਜਾਬ ਦੇ ਕਿਸਾਨ ਇਕ ਵਾਰ ਫ਼ਾਰ ਸਰਕਾਰ ਤੋਂ ਖ਼ਫ਼ਾ ਹੋ ਗਈ ਹਨ ਇਸ ਦਾ ਵੱਡਾ ਕਾਰਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਕਿਸਾਨ ਯੂਨੀਅਨਾਂ ਉਤੇ ਬੋਲੇ ਹਮਲੇ ਨੂੰ ਲੈ ਕੇ ਕਿਸਾਨ ਕਾਫੀ ਖਫ਼ਾ ਹਨ। ਇਥੋਂ ਤੱਕ ਕੇ ਸਿਆਸੀ ਧਿਰਾਂ ਨੇ ਵੀ ਮੁੱਖ ਮੰਤਰੀ ਨੂੰ ਘੇਰ ਲਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਮਗਰੋਂ ਕਿਹਾ ਸੀ ਕਿ ਸੂਬੇ ਵਿਚ ਕਿਸਾਨਾਂ ਦੇ ਧਰਨਿਆਂ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਸੜਕਾਂ ਉਤੇ ਧਰਨੇ ਲਾਉਣ ਦੀ ਥਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਧਰਨੇ ਲਾਏ ਜਾ ਸਕਦੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਹੈ ਕਿ ਕਿਸਾਨ ਪਿੱਛੇ ਨਹੀਂ ਹਟਣਗੇ, ਉਹ ਮਰਨ ਵਰਤ ਉਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾਅ ਖੇਡਣਾ ਜਾਣਦੀ ਹੈ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ। ਸਰਕਾਰ ਨੇ ਵੱਡਾ ਧੋਖਾ ਕੀਤਾ ਹੈ।

Share the News

Lok Bani

you can find latest news national sports news business news international news entertainment news and local news