ਪੁਰਾਣੀ ਪੈਨਸ਼ਨ ਬਹਾਲ ਕਰਨਾ, ਡੀ ਏ ਦੀ ਕਿਸਤ ਦੇਣਾ ਮਾਨ ਸਰਕਾਰ ਦਾ ਇਤਹਾਸਿਕ ਤੇ ਸਲਾਘਾਯੋਗ ਫੈਸਲਾ (ਰਾਣਾ)
ਪੁਰਾਣੀ ਪੈਨਸ਼ਨ ਬਹਾਲ ਕਰਨਾ, ਡੀ ਏ ਦੀ ਕਿਸਤ ਦੇਣਾ ਮਾਨ ਸਰਕਾਰ ਦਾ ਇਤਹਾਸਿਕ ਤੇ ਸਲਾਘਾਯੋਗ ਫੈਸਲਾ (ਰਾਣਾ)
ਦੋਰਾਂਗਲਾ,ਰਾਕੇਸ਼ ਜੀਵਨ ਚੱਕ—ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਪੰਜਾਬੀਆਂ ਨਾਲ ਜੋ ਜੋ ਵਾਅਦੇ ਕੀਤੇ ਸਨ , ਉਹਨਾਂ ਵਾਅਦੇਆਂ ਮੁਤਾਬਕ ਠੇਕੇ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਡੀ ਏ ਵਿੱਚ 6% ਦਾ ਵਾਧਾ ਕਰਨਾ , ਪੁਰਾਣੀ ਪੈਨਸ਼ਨ ਦੀ ਬਹਾਲੀ ਕਰਨਾ ਆਦਿ ਇਤਹਾਸਿਕ ਫੈਸਲੇਆਂ ਨਾਲ ਮਾਨ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਵੱਧ ਰਿਹਾ ਹੈ । ਇਹਨਾਂ ਸਬਦਾਂ ਦਾ ਪ੍ਰਗਟਾਵਾ ਵਾਈਸ ਚੇਅਰਮੈਨ ਰਣਜੀਤ ਸਿੰਘ ਰਾਣਾ ,ਸੰਮਤੀ ਮੈਂਬਰ ਸਰਪੰਚ ਚੰਦਰ ਸੇਖਰ ਠੱਠੀ,ਸਰਪੰਚ ਸੁਖਬੀਰ ਸਿੰਘ ਖੁੱਥਾ,ਸੰਮਤੀ ਮੈਂਬਰ ਬਲਦੇਵ ਸਿੰਘ ਕਾਠਗੜ,ਗੁਰਦੀਪ ਸਿੰਘ ਸਾਬਕਾ ਸਰਪੰਚ ਬਹਿਲੋਰਪੁਰ,ਸਾਬਕਾ ਹਰਜਿੰਦਰ ਸਿੰਘ ਸਲਾਚ,ਸਰਪੰਚ ਬੀਰਾ ਸਿੰਘ ਗੰਜਾ ਵੱਲੋਂ ਸਾਂਝੇ ਤੌਰ ਕੀਤਾ । ਉਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀਆਂ ਨਾਲ ਜੋ ਵਾਅਦੇ ਕੀਤੇ ਸਨ ,ਉਹਨਾ ਵਾਅਦੇਆਂ ਨੂੰ ਇੱਕ ਇੱਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ । ਇਸ ਸਮੇਂ ਰਣਜੀਤ ਸਿੰਘ ਰਾਣਾ ਵੱਲੋਂ ਕਿਹਾ ਜੇ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਕੋਈ ਵੀ ਕੰਮ ਬਿਨ੍ਹਾ ਦੇਰੀ ਦੇ ਕੀਤਾ ਜਾ ਸਕਦਾ ਹੈ । ਉਹਨਾ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ , ਕਿਸੇ ਵੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨਾਲ ਵਾਅਦੇਆਂ ਤੋਂ ਇਲਾਵਾ ਕੁੱਝ ਵੀ ਨਹੀ ਕੀਤਾ , ਪਰ ਜਦੋਂ ਦੀ ਮਾਨ ਸਰਕਾਰ ਆਈ ਹੈ ,ਉਸ ਸਮੇਂ ਤੋਂ ਇਤਹਾਸਿਕ ਫੈਸਲੇ ਲਏ ਜਾ ਰਹੇ ਹਨ । ਜਿਵੇ ਕਿ ਠੇਕੇ ਵਾਲੇ ਮੁਲਾਜ਼ਮ ਕਈ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਦਿਨ ਟਪਾੳ ਨੀਤੂ ਤਹਿਤ ਆਪਣੀਆਂ ਸੇਵਾਵਾਂ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਦੇ ਰਹੇ ਸਨ , ਪਰ ਤਨਖਾਹਾਂ ਦੇ ਹਿਸਾਬ ਨਾਲ ਨਾ ਮਾਤਰ ਹੀ ਲੈ ਰਹੇ ਸਨ । ਅੱਜ ਮਾਨ ਸਰਕਾਰ ਨੇ ਦੁੱਖੀ ਠੇਕੇ ਵਾਲੇ ਮੁਲਾਜ਼ਮਾਂ ਦੀ ਦੁੱਖਦੀ ਨਬਜ ਨੂੰ ਪਹਿਚਾਣਦੇ ਹੋਏ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ । ਇਸ ਤੋਂ ਇਲਾਵਾਂ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਨਾ ਵੀ ਇੱਕ ਬਹੁਤ ਵੱਡਾ ਇਤਹਾਸਿਕ ਫੇਸਲਾ ਹੈ । ਜਿਸ ਨਾਲ ਬੇਰੁਜ਼ਗਾਰਾਂ ਵਿੱਚ,ਠੇਕੇ ਵਾਲੇ ਮੁਲਾਜ਼ਮਾਂ ਵਿੱਚ ,ਸਾਬਕਾ ਮੁਲਾਜ਼ਮਾਂ ਵਿੱਚ ਅਤੇ ਪੰਜਾਬੀ ਦੀਆਂ ਭੈਣਾਂ ਵਿੱਚ ਮਾਨ ਸਰਕਾਰ ਪ੍ਰਤੀ ਮੋਹ ਵਧਿਆਂ ਹੈ ਤੇ ਉਹ ਦਿਨ ਬ ਦਿਨ ਲੋਕ ਪ੍ਰਿਆ ਸਰਕਾਰ ਸਾਬਤ ਹੋ ਰਹੀ ਹੈ । ਉਹਨਾ ਕਿਹਾ ਕਿ ਮਾਨ ਸਰਕਾਰ ਨੇ ਜੋ ਕਿਹਾ ਸੀ ,ਉਹ ਕਰਕੇ ਵੀ ਦਿਖਾਇਆ ਹੈ । ਜਿਸ ਕਰਕੇ ਆਮ ਆਦਮੀ ਪਾਰਟੀ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਸਾਬਤ ਹੋ ਰਹੀ ਹੈ ।