ਸ਼ਿਮਲਾ ‘ਚ ਭਾਰੀ ਬਰਫ਼ਬਾਰੀ ਸੈਲਾਨੀ ਹੋਏ ਖੁਸ਼ …………
ਸ਼ਿਮਲਾ ( ਲੋਕਬਾਣੀ ) ਫਰਵਰੀ ਮਹੀਨੇ ਚ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ ਹਰ ਪਾਸੇ ਬਰਫ਼ ਦੀ ਮੋਟੀ ਚਾਦਰ ਫੈਲ ਗਈ। ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਂਦੇ ਨਜ਼ਰ ਆਏ। ਇਕ ਸੈਲਾਨੀ ਨੇ ਦੱਸਿਆ ਕਿ ਹਰ ਪਾਸੇ ਬਰਫ਼ ਹੀ ਬਰਫ਼ ਹੈ ਤੇ ਉਹ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ ਤੇ ਇਸ ਮੌਸਮ ਨਾਲ ਕੋਰੋਨਾ ਕਾਰਣ ਬੰਦ ਪਾਏ ਵਪਾਰ ਨੂੰ ਕਾਫੀ ਮਦਤ ਮਿਲ ਰਹੀ ਹੈ