ਆਡ਼੍ਹਤੀਆ ਐਸੋਸੀਏਸ਼ਨ ਕਾਤਰੋਂ ਦੀ ਹੋਈ ਅਹਿਮ ਮੀਟਿੰਗ
ਆਡ਼੍ਹਤੀਆ ਐਸੋਸੀਏਸ਼ਨ ਕਾਤਰੋਂ ਦੀ ਹੋਈ ਅਹਿਮ ਮੀਟਿੰਗ
ਸ਼ੇਰਪੁਰ- ( ਯਾਦਵਿੰਦਰ ਸਿੰਘ ਮਾਹੀ ਸ਼ੇਰਗਿੱਲ ) – ਸਥਾਨਕ ਆਡ਼੍ਹਤੀਆ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬਹਾਦਰ ਸਿੰਘ ਬਾਗੜੀ ਸਰਪੰਚ ਕਾਤਰੋਂ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਮੰਡੀ ਦੇ ਫੜ੍ਹ ਘੱਟ ਹੋਣ ਬਾਰੇ ਅਤੇ ਪ੍ਰਾਈਵੇਟ ਫੜ੍ਹਾਂ ਬਾਰੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬਾਗੜੀ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਅਨਾਜ ਮੰਡੀ ਕਾਤਰੋਂ ਵਿੱਚ ਤਿੰਨ ਲੱਖ ਬੋਰੀ ਜੀਰੀ ਦੀ ਆਮਦ ਹੋਈ ਸੀ । ਉਸ ਅਨੁਸਾਰ ਬੋਰੀ ਦੇ ਰੱਖ ਰਖਾਵ ਲਈ ਪੰਜਾਬ ਮੰਡੀ ਬੋਰਡ ਦੇ ਫੜ੍ਹ ਬਹੁਤ ਜ਼ਿਆਦਾ ਘੱਟ ਹਨ , ਪਰ ਆੜ੍ਹਤੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਆਪਣੇ ਪ੍ਰਾਈਵੇਟ ਫੜ੍ਹਾਂ ਕਾਰਨ ਵੱਧ ਆਮਦ ਦਾ ਮਸਲਾ ਹੱਲ ਹੋ ਜਾਂਦਾ ਹੈ, ਪਰ ਇਸ ਸਾਲ ਪ੍ਰਾਈਵੇਟ ਫੜ੍ਹਾਂ ਦੀ ਬੋਲੀ ਬੰਦ ਹੈ । ਜਿਸ ਕਾਰਨ ਲੇਬਰ, ਕਿਸਾਨ ਅਤੇ ਆੜ੍ਹਤੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਆਡ਼੍ਹਤੀਆ ਭਾਈਚਾਰੇ ਨੇ ਕਿਹਾ ਕਿ ਅਸੀਂ ਆਪਣੀ ਮੁਸ਼ਕਲ ਮਾਰਕੀਟ ਕਮੇਟੀ ਸ਼ੇਰਪੁਰ ਅੱਗੇ ਰੱਖੀ ਹੈ ਅਤੇ ਲੋੜੀਂਦੇ ਕਾਗਜ਼ ਮਾਰਕੀਟ ਕਮੇਟੀ ਨੂੰ ਨੱਥੀ ਕਰ ਦਿੱਤੇ ਹਨ । ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਹਾਦਰ ਸਿੰਘ ਬਾਗਡ਼ੀ ਸਰਪੰਚ ਕਾਤਰੋਂ ਨੇ ਦੱਸਿਆ ਕਿ ਜੇਕਰ ਅੱਜ ਸ਼ਾਮ ਤੱਕ ਸਾਰੇ ਕਾਤਰੋਂ ਦੇ ਆਡ਼੍ਹਤੀਆਂ ਦਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਕੱਲ੍ਹ 23 ਅਕਤੂਬਰ ਤੋਂ ਹੜਤਾਲ ਕਰਾਂਗੇ ਜਿਸ ਕਾਰਨ ਕਾਤਰੋਂ ਮੰਡੀ ਵਿਚ ਝੋਨੇ ਦੀ ਖ਼ਰੀਦ ਨਹੀਂ ਹੋਵੇਗੀ । ਇਸ ਮੌਕੇ ਪ੍ਰਧਾਨ ਬਹਾਦਰ ਸਿੰਘ ਬਾਗੜੀ ਸਰਪੰਚ ਕਾਤਰੋਂ, ਚੇਤਨ ਗੋਇਲ ਸੋਨੀ, ਬਲਬੀਰ ਸਿੰਘ, ਗੁਰਮੁਖ ਸਿੰਘ , ਤ੍ਰਿਸ਼ਨ ਸਿੰਘ ਅਟਵਾਲ , ਗੁਰਮੇਲ ਸਿੰਘ , ਦੀਪਕ ਕੁਮਾਰ , ਬਸੰਤ ਕੁਮਾਰ , ਸੋਮ ਨਾਥ ਅਮਰਜੀਤ ਸਿੰਘ , ਹੈਪੀ , ਬਬਲੀ, ਤੋਂ ਇਲਾਵਾ ਹੋਰ ਵੀ ਨੁਮਾਇੰਦੇ ਹਾਜ਼ਰ ਸਨ ।ਆਉਣ ਵਾਲੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਉਪ ਜ਼ਿਲ੍ਹਾ ਮੰਡੀ ਅਫਸਰ ਸੰਗਰੂਰ ਸ. ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆੜ੍ਹਤੀਆ ਐਸੋਸੀਏਸ਼ਨ ਕਾਤਰੋਂ ਵੱਲੋਂ ਪੱਤਰ ਮਿਲਿਆ ਹੈ ਜਿਸ ਸੰਬੰਧੀ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ । ਉਨ੍ਹਾਂ ਕਿਹਾ ਫਿਰ ਵੀ ਚੰਗਾ ਹੁੰਦਾ ਜੇ ਕੁਝ ਸਮਾਂ ਰਹਿੰਦੇ ਇਹ ਮੰਗ ਉਠਾਈ ਹੁੰਦੀ ।