ਜ਼ਨਾਹ ਪੀੜਤ ਬੱਚੀ ਨੂੰ ਇਨਸਾਫ ਦਿਵਾਉਣ ਲਈ ਦਿਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣਗੀਆਂ ਆਸ਼ਾ ਵਰਕਰਾ- ਬਲਵਿੰਦਰ ਕੌਰ ਅਲੀਸ਼ੇਰ
ਜ਼ਬਰ ਜ਼ਨਾਹ ਪੀੜਤ ਬੱਚੀ ਨੂੰ ਇਨਸਾਫ ਦਿਵਾਉਣ ਲਈ ਦਿਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣਗੀਆਂ ਆਸ਼ਾ ਵਰਕਰਾਂ। ਬਲਵਿੰਦਰ ਕੌਰ ਅਲੀਸ਼ੇਰ
ਗੁਰਦਾਸਪੁਰ-ਨਵਨੀਤ ਕੁਮਾਰ
13 ਸਾਲਾਂ ਬੱਚੀ ਨਾਲ ਜ਼ਬਰਦਸਤੀ ਕਰਨ ਵਾਲੇ ਪਿੰਡ ਹਰਦਾਨ ਦੇ ਵਿਜੇ ਕੁਮਾਰ ਦੀ ਗਿਰਫਤਾਰੀ ਲਈ ਆਸ਼ਾ ਵਰਕਰਜ ਅਤੇ ਫੈਸਲੀਟੇਟਰਜ ਯੂਨੀਅਨ ਦੀਆਂ ਆਗੂ ਵਰਕਰਾਂ ਵੱਡੀ ਗਿਣਤੀ ਵਿਚ ਸਿਟੀ ਥਾਣੇ ਅੱਗੇ ਦਿੱਤੇ ਧਰਨੇ ਵਿੱਚ ਸ਼ਾਮਲ ਹੋਣਗੀਆਂ। ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਹੋਈ ਆਨ ਲਾਈਨ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਕਿਹਾ ਕਿ ਜਬਰ ਜ਼ਨਾਹ ਦੇ ਦੋਸ਼ੀ ਨੂੰ ਗਿਰਫ਼ਤਾਰ ਨਾ ਕਰਕੇ ਗੁਰਦਾਸਪੁਰ ਪੁਲਿਸ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤੇ ਲੀਕ ਫੇਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜਾ ਕਰ ਦਿੱਤਾ ਹੈ। 25 ਜੂਨ ਦਾ ਸਿਟੀ ਥਾਣੇ ਵਿਚ ਪਰਚਾ ਦਰਜ਼ ਹੋਣ ਦੇ ਬਾਵਜੂਦ ਦੋਸ਼ੀ ਫੜਨ ਵਿਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਸਮਾਜ ਦਾ ਹਰ ਵਰਗ ਦੁੱਖੀ ਹੈ। ਇਸ ਲਈ ਜਥੇਬੰਦੀ ਵੱਲੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਲਈ ਜ਼ਿਲੇ ਦੀਆਂ ਸਮੁੱਚੀਆਂ ਇਕਾਈਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦੀਆਂ ਆਗੂ ਵਰਕਰਾਂ ਮੀਰਾਂ ਕਾਹਨੂੰਵਾਨ, ਗੁਰਿੰਦਰ ਕੌਰ ਦੁਰਾਂਗਲਾ, ਰਾਜਵਿੰਦਰ ਕੌਰ ਖਹਿਰਾ ਕੋਟਲੀ, ਪਰਮਜੀਤ ਕੌਰ ਬਾਠਾਂ ਵਾਲਾ ਅੰਚਲ ਮੱਟੂ ਬਟਾਲਾ, ਕਾਂਤਾ ਦੇਵੀ ਭੁੱਲਰ, ਬਬਿਤਾ ਗੁਰਦਾਸਪੁਰ ਅਤੇ ਹੋਰ ਸਰਗਰਮ ਆਗੂਆਂ ਨੇ ਸਮੁੱਚੀ ਲੀਡਰਸ਼ਿਪ ਨੂੰ 18 ਅਗਸਤ ਨੂੰ 11 ਵਜੇ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਇਕਠੇ ਹੋਣ ਦੀ ਅਪੀਲ ਕੀਤੀ ਹੈ।