ਦੁਸਹਿਰੇ ਵਾਲੇ ਦਿਨ ਹੋਏ ਹਾਦਸੇ ਦੀ ਯਾਦ ਵਿੱਚ ਪਾਏ ਗਏ ਪਾਠ ਦੇ ਭੋਗ
ਦੁਸਹਿਰੇ ਵਾਲੇ ਦਿਨ ਹੋਏ ਹਾਦਸੇ ਦੀ ਯਾਦ ਵਿੱਚ ਪਾਏ ਗਏ ਪਾਠ ਦੇ ਭੋਗ
ਅਮ੍ਰਿਤਸਰ ( ਸਨੀ ) ਅਮ੍ਰਿਤਸਰ ਚ 19 ਅਕਤੂਬਰ 2018 ਨੂੰ ਦੁਸਹਿਰੇ ਵਾਲੀ ਰਾਤ ਜਿਸ ਨੂੰ ਕਾਲੀ ਰਾਤ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਉਸ ਦੇ ਪੀੜਤਾਂ ਵੱਲੋਂ ਬੀਤੇ ਦਿਨੀ ਕੈਂਡਲ ਮਾਰਚ ਕਰਕੇ ਸਰਕਾਰ ਨੂੰ ਕੀਤੇ ਗਏ ਵਾਅਦੇ ਯਾਦ ਕਰਵਾਏ ਗਏ ਇਸੇ ਮੱਦੇਨਜ਼ਰ ਅੱਜ ਪੀੜਤ ਪਰਿਵਾਰਾਂ ਵੱਲੋਂ ਦੁਸਹਿਰੇ ਵੇਖਣ ਆਏ ਲੋਕ ਜੋ ਕਿ ਟਰੇਨ ਹੇਠਾਂ ਆ ਕੇ ਮਾਰੇ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਪਾਠ ਦੇ ਭੋਗ ਪਾਏ ਗਏ ਉਥੇ ਹੀ ਦੀਪਕ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਨ੍ਹਾਂ ਨਾਲ ਵਾਅਦੇ ਕੀਤੇ ਗਏ ਸੀ ਸਰਕਾਰੀ ਨੌਕਰੀਆਂ ਦੇਣ ਨੂੰ ਲੈ ਕੇ ਲੇਕਿਨ ਅਜੇ ਤੱਕ ਕੋਈ ਵੀ ਵਾਅਦਾ ਉਨ੍ਹਾਂ ਨਾਲ ਪੂਰਾ ਨਹੀਂ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਉਨ੍ਹਾਂ ਨੂੰ ਨੌਕਰੀ ਨਹੀਂ ਦੇਵੇਗੀ ਤਾਂ ਉਨ੍ਹਾਂ ਵੱਲੋਂ ਹੁਣ ਪ੍ਰਦਰਸ਼ਨ ਚੌਵੀ ਤਰੀਕ ਤੋਂ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪੀੜਤ ਪਰਿਵਾਰਾਂ ਨੂੰ ਆਪਣੇ ਪਰਿਵਾਰਿਕ ਦੱਸਿਆ ਦੱਸਿਆ ਗਿਆ ਸੀ ਲੇਕਿਨ ਕਿਸੇ ਵੀ ਤਰਾਂ ਦਾ ਹਾਲ ਚਾਲ ਜਾਨਣ ਲਈ ਨਹੀਂ ਪਹੁੰਚੇ ਉਨ੍ਹਾਂ ਕਿਹਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਵਾਰ ਵਾਰ ਜਾ ਕੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਉਨ੍ਹਾਂ ਵੱਲੋਂ ਕਿਸੇ ਵੀ ਤਰਾਂ ਦੀ ਘਟਨਾ ਗੱਲਬਾਤ ਨਹੀਂ ਕੀਤੀ ਇਥੋਂ ਤੱਕ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਸਾਡੇ ਪਰਿਵਾਰਾਂ ਵਿੱਚ ਪਹੁੰਚ ਕੇ ਇੱਕ ਵਾਰ ਵੀ ਸਾਨੂੰ ਰਾਸ਼ਨ ਦੇਣ ਦੀ ਗੱਲ ਨਹੀਂ ਕੀਤੀ ਗਈ ਹਾਲਾਂਕਿ ਵੋਟਾਂ ਜ਼ਰੂਰ ਖਿਚਾਈਆਂ ਗਈਆਂ ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਅਗਰ ਸਰਕਾਰਾਂ ਸਾਨੂੰ ਨੌਕਰੀਆਂ ਦੇ ਦੁਨੀਆਂ ਤੇ ਤਾਂ ਅਸੀਂ ਪ੍ਰਦਰਸ਼ਨ ਤੇ ਨਹੀਂ ਬੈਠਾਂਗੇ ਲੇਕਿਨ ਅਗਰ ਸਾਨੂੰ ਹੁਣ ਪ੍ਰਦਰਸ਼ਨ ਤੇ ਬੈਠਣਾ ਪਿਆ ਤੇ ਹੁਣ ਅਸੀਂ ਵਿੱਚ ਸੜਕਾਂ ਦੇ ਪ੍ਰਦਰਸ਼ ਕਰਾਂਗੇ ਹਾਲਾਂਕਿ ਉਨ੍ਹਾਂ ਨੇ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਅਗਰ ਲੋਕਾਂ ਨੂੰ ਕਿਸੇ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਸਰਕਾਰਾਂ ਦੀ ਹੀ ਗਲਤੀ ਹੋਵੇਗੀ ਲੇਕਿਨ ਅੱਜ ਵੀ ਉਨ੍ਹਾਂ ਦੇ ਪਰਿਵਾਰ ਦੋ ਸਾਲ ਪਹਿਲੇ ਹੋਏ ਹਾਦਸੇ ਨੂੰ ਭੁੱਲ ਨਹੀਂ ਸਕੇ ਅਤੇ ਨਾ ਹੀ ਉਨ੍ਹਾਂ ਵੱਲੋਂ ਉਹ ਦਰਦ ਭੁੱਲਿਆ ਜਾ ਸਕਦਾ ਹੈ