ਪੁਰਾਤਨ ਵਿਰਸੇ ਨਾਲ ਜੋੜਨ ਦੀ ਨਵੇਕਲੀ ਪਛਾਣ ਛੱਡ ਗਿਆ ਮੇਲਾ ਤੀਆਂ ਦੀ ਧਮਾਲ।
ਪੁਰਾਤਨ ਵਿਰਸੇ ਨਾਲ ਜੋੜਨ ਦੀ ਨਵੇਕਲੀ ਪਛਾਣ ਛੱਡ ਗਿਆ ਮੇਲਾ ਤੀਆਂ ਦੀ ਧਮਾਲ।
ਡਾ.ਅਮਰਜੀਤ ਕੌਰ ਕਾਲਕਟ ਦੀ ਝੋਲੀ ਵਿੱਚ 2022 ਤੀਆਂ ਦੀ ਧਮਾਲ ਪੁਰਸਕਾਰ
ਗੁਰਦਾਸਪੁਰ-ਨਵਨੀਤ ਕੁਮਾਰ
ਤੀਆਂ ਦਾ ਵਿਰਾਸਤੀ ਤਿਉਹਾਰ ਮੌਕੇ ਧੀਆਂ-ਧਿਆਣੀਆਂ ਦੇ ਮਨ ਦੀ ਸੱਭਿਆਚਾਰ ਭਾਵਨਾ ਨੂੰ ਸਭ ਦੇ ਸਨਮੁੱਖ ਕਰਨ ਵਾਲਾ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੰਡਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੋਮੈਨ ਦੇ ਵਿਹੜੇ ਵਿੱਚ ” ਰੌਣਕ ਧੀਆਂ ਦੀ ” ਕਰਵਾਇਆ ਗਿਆ।ਇਹ ਸਾਰੇ ਪ੍ਰੋਗਰਾਮ ਦੀ ਵਾਂਗਡੋਰ ਪਿੜ ਦੇ ਪ੍ਰਧਾਨ ਜੈਕਬ ਤੇਜਾ ਦੀ ਰਹਿਨੁਮਾਈ ਹੇਠ ਸੀ। ਪ੍ਰੋਗਰਾਮ ਦੀ ਸ਼ੁਰੂਆਤ ਤੀਆਂ ਦੀ ਮੁੱਖ ਵੰਨਗੀ ਮੁਟਿਆਰਾਂ ਵੱਲੋਂ ਪੀਂਘਾਂ ਝੂਟ ਅਤੇ ਗਿੱਧਾ ਪਾ ਗੀਤ ਗਾ ਕੇ ਕੀਤੀ,ਫੇਰ ਕੀ ਸੀ ਹਰ ਕੋਈ ਵਿਆਹ ਵਾਲੇ ਮਾਹੌਲ ਵਾਂਗੂੰ ਪ੍ਰੋਗਰਾਮ ਵਿੱਚ ਆਪਣੀ ਕਲਾ ਵਿਖਾ ਰਿਹਾ ਸੀ।ਰੰਗ ਬਰੰਗੇ ਪਹਿਰਾਵੇ ਵਿੱਚ ਮੁਟਿਆਰਾਂ ਪੂਰੇ ਜੋਬਨ ਵਿੱਚ ਤੀਆਂ ਦੇ ਸ਼ਗਨ ਮਨਾ ਰਹੀਆਂ ਸਨ।
ਕਾਲਜ ਦੇ ਵਿਹੜੇ ਵਿੱਚ ਦਰੱਖਤਾਂ ਨਾਲ ਰਵਾਇਤੀ ਰੱਸੇ ਵਾਲੀਆਂ ਪੀਂਘਾਂ ਪਾ ਕੇ ਤੀਆਂ ਦੀ ਸ਼ੁਰੂਆਤ ਪੀਂਘਾਂ ਦੇ ਝੂਟੇ ਲੈਂਦੇ ਹੋਏ ਖੁੱਲ੍ਹੇ ਅਖਾੜੇ ਵਿਚ ਕੁੜੀਆਂ ਬੁੜ੍ਹੀਆਂ ਨੇ ਪੁਰਾਤਨ ਗਿੱਧਾ ਪਾ ਕੇ ਧਮਾਲਾਂ ਮਚਾਈਆਂ।
ਦੀਵੇ ਦੀ ਜੋਤ ਦੀ ਲੋਅ ਕਰਨ ਤੋਂ ਬਾਅਦ ਸ਼ੁਰੂ ਹੋਏ ਸੋਲੋ ਡਾਂਸ ਅਤੇ ਲੋਕ ਗੀਤ ਮੁਕਾਬਲੇ ਆਪਣੇ-ਆਪਣੇ ਪੰਜਾਬੀ ਗੀਤ ਤੇ ਨਾਚ ਕਲਾ ਦੀ ਪੇਸ਼ਕਾਰੀ ਕੀਤੀ ਗਈ।ਲੋਕ ਗੀਤਾ ਦੀ ਜੱਜਮੈਂਟ ਸ੍ਰੀ ਦਲਵਿੰਦਰ ਦਿਆਲਪੁਰੀ ਲੋਕ ਗਾਇਕ,ਸੁੱਖਾ ਸਰਪੰਚ
ਸੋਲੋ ਡਾਂਸ ਮੁਕਾਬਲੇ ਦੀ ਜੱਜਮੈਂਟ ਸ੍ਰੀਮਾਨ ਕਵਲੀਨ ਕੌਰ ਗਿੱਧਾ ਕੋਚ,ਸ੍ਰੀ ਹਨੀ ਜੱਖੂ ਭੰਗੜਾ ਕੋਚ ਹੁਣਾ ਵੱਲੋਂ ਭੂਮਿਕਾ ਬਾਖੂਬੀ ਨਿਭਾਈ ਗਈ।
ਸੋਲੋ ਡਾਂਸ ਸਭ ਜੂਨੀਅਰ ਵਿੱਚ ਪਹਿਲਾ ਸਥਾਨ ਸੋਨਾਕਸਲੀ ਦੂਜਾ ਸਥਾਨ ਸਯਾਮ ਤੀਜਾ ਸਥਾਨ ਤਰਨਦੀਪ ਸੋਲੋ ਡਾਂਸ ਜੂਨੀਅਰ ਪਹਿਲਾ ਸਥਾਨ ਸੈਡਲੂਆ ਅਤੇ ਖਿਆਤੀ ਦੂਜਾ ਸਥਾਨ ਅਨਿਕੇਤ ਤੀਜਾ ਸਥਾਨ ਨਿਤਿਆ ਨੇ ਸੋਲੋ ਡਾਂਸ ਸੀਨੀਅਰ ਪ੍ਰਨੀਤ ਦੂਜਾ ਸਥਾਨ ਹਰਮਨਦੀਪ ਤੀਜਾ ਸਥਾਨ ਅਰਸ਼ਦੀਪ ਨੇ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਹਰ ਇੱਕ ਬੱਚੇ ਨੂੰ ਵਧੀਆ ਪੇਸ਼ਕਾਰੀ ਦੀ ਟਰਾਫੀ ਦੇ ਕੇ ਸਨਮਾਨ ਕੀਤਾ ਗਿਆ।ਲੋਕ ਗੀਤ ਜੂਨੀਅਰ ਵਿੱਚੋ ਪਹਿਲਾ ਸਥਾਨ ਸੁਰਪ੍ਰੀਤ ਕੌਰ ਦੂਜਾ ਸਥਾਨ ਬਾਵਿਆਂ ਤੀਜਾ ਸਥਾਨ ਦਿਮਾਸ਼ੀ ਲੋਕ ਗੀਤ ਸੀਨੀਅਰ ਵਿੱਚੋ ਪਹਿਲਾ ਸਥਾਨ ਅਕਾਸ਼ ਮਸੀਹ ਦੂਜਾ ਸਥਾਨ ਪਲਕ ਸਹੋਤਾ ਤੀਜਾ ਸਥਾਨ ਜਤਿੰਦਰ ਸਿੰਘ , ਨੇ ਹਾਸਲ ਕੀਤਾ।
ਮੁਕਾਬਲੇ ਵਿੱਚ ਭਾਗ ਲੈਣ ਵਾਲੀ ਹਰ ਭਾਗੀਦਾਰ ਨੂੰ ਸਰਟੀਫਿਕੇਟ,ਅਤੇ ਸੱਭਿਆਚਾਰਕ ਦੀ ਇਕ ਨਿਸ਼ਾਨੀ ਟਰਾਫੀ ਦੇ ਕੇ ਸਨਮਾਨਿਆ ਗਿਆ।ਇਸ ਮੌਕੇ ਤੇ ਪਿੜ ਕੁਨਬੇ ਦੇ ਹਰ ਇਕ ਮੈਂਬਰ ਨੇ ਆਪਣਾ ਸਹਿਯੋਗ ਦੇ ਕੇ ਇਸ ਖੂਬਸੂਰਤ ਸੱਭਿਆਚਾਰਕ ਮੇਲੇ ਨੂੰ ਕਾਮਯਾਬ ਕੀਤਾ। ਅਜੈਬ ਸਿੰਘ ਚਾਹਲ,ਅਮਰੀਕ ਕੌਰ,ਸਤਿੰਦਰ ਕੌਰ ,ਜੈਕਬ ਮਸੀਹ ਤੇਜਾ,ਡਾ ਐਸ ਯੂਸਫ,ਪ੍ਰੋਫੈਸਰ ਕੁਲਵਿੰਦਰ ਕੌਰ,ਲੈਕਚਰਾਰ ਜਸਬੀਰ ਸਿੰਘ ਮਾਨ,ਮੈਨੇਜਰ ਹਨੀ ਜੱਖੂ ਜਲੰਧਰ,ਡਾ.ਮਿੰਨੀ ਘੁੰਮਣ,ਪ੍ਰੀਸਦ ਲੇਖਕ ਤਰਸੇਮ ਸਿੰਘ ਭੰਗੂ,ਸੁੱਚਾ ਸਿੰਘ ਪਸਨਾਵਾਲ ,ਪਰਮਜੀਤ ਸਿੰਘ ,ਗੁਰਮੀਤ ਕੌਰ ,ਗੁਲਸਨ ਕੁਮਾਰ,ਡਾ• ਹੈਪੀ ਵਿਨਸੈੱਟ,ਹਿਤੇਸ਼ ਕੁਮਾਰ,ਕੁਲਵੰਤ ਕੌਰ ਇਸ ਮੌਕ ਤੇ ਹਾਜ਼ਰ ਸਨ।
ਇਸ ਸੱਭਿਆਚਾਰਕ ਤੀਆਂ ਦੇ ਮੇਲੇ ਵਿੱਚ ਸਾਹਿਤ ਅਤੇ ਸੱਭਿਆਚਾਰ ਬਹੁਤ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲੀ ਡਾ. ਅਮਰਜੀਤ ਕੌਰ ਕਾਲਕਟ ਨੂੰ 2022 ਰੌਣਕ ਧੀਆਂ ਦੀ ਨਾਮ ਦਾ ਪੁਰਸਕਾਰ ਵਿੱਚ ਫੁੱਲਕਾਰੀ,ਸੱਗੀ ਫੁੱਲ, ਸਨਮਾਨ ਪੱਤਰ,ਸੱਭਿਆਚਾਰਕ ਦੀ ਨਿਸ਼ਾਨੀ ਢਾਲ ਦੇ ਕੇ ਨਿਵਾਜਿਆ ਗਿਆ।ਇਸ ਸਾਰੇ ਪ੍ਰੋਗਰਾਮ ਦਾ ਮੰਚ-ਸੰਚਾਲਕਾ ਦੀ ਭੂਮਿਕਾ ਦਾ ਸਿਹਰਾ
ਰਵੀ ਦਾਰਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਵਿਭਾਗ,ਡਾ.ਹੈਪੀ ਵਿਨਸੈਟ ਅਤੇ ਡਾ.ਪੁਨੀਤਾ ਸਹਿਗਲ ਦੇ ਸਿਰ ਰਿਹਾ।ਮੇਲੇ ਵਿਚ ਆਏ ਹੋਏ ਹਰ ਇਕ ਨੂੰ ਸਾਉਣ ਮਹੀਨੇ ਦਾ ਪਰਸ਼ਾਦਾ ਪੂੜੇ ਅਤੇ ਖੀਰ ਖਵਾ ਕੇ ਭੇਜਿਆ ਗਿਆ।
ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਤੀਆਂ ਨਾਲ ਸੰਬੰਧਿਤ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ।
ਇਸ ਮੌਕ ਬੋਲਦੇ ਹੋਏ ਪਿੜ ਦੇ ਬਾਨੀ ਸ.ਅਜੈਬ ਸਿੰਘ ਚਾਹਲ ਆਖਿਆ ਕਿ
ਦਿਨ ਪਰ ਦਿਨ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣਾ ਅੱਜ ਦੇ ਸਮੇਂ ਦੀ ਵੱਡੀ ਜ਼ਰੂਰਤ ਹੈ।ਅਸੀਂ ਆਪਣੇ ਅਮੀਰ ਵਿਰਸੇ ਨੂੰ ਵਿਸਾਰ ਰਹੇ ਹਾਂ।ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਵੱਲੋਂ ਨੌਜਵਾਨ ਅਤੇ ਬੱਚਿਆਂ ਵਿੱਚ ਅੱਜ ਵਿਰਸੇ ਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਵਿਰਸੇ ਦਾ ਪ੍ਰਤੀਕ ਹੈ।
ਪਿੜ ਦੇ ਪ੍ਰਧਾਨ ਜੈਕਬ ਤੇਜਾ ਵੱਲੋਂ ਇਸ ਮੌਕੇ ਆਏ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਕਾਲਜ ਦੀ ਪ੍ਰਿੰਸੀਪਲ ਮੈਡਮ ਡਾ.ਨੀਰੂ ਸ਼ਰਮਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਉਨ੍ਹਾਂ ਨੂੰ ਆਪਣੇ ਕਾਲਜ ਵਿਚ ਪ੍ਰੋਗਰਾਮ ਕਰਨ ਦਾ ਮੌਕਾ ਦਿੱਤਾ। ਕਾਲਜ ਦੀ ਯੂਥ ਵੈਲਫੇਅਰ ਕਲੱਬ ਦਾ ਵੀ ਇਸ ਪ੍ਰੋਗਰਾਮ ਵਿਚ ਬਹੁਤ ਸਹਿਯੋਗ ਰਿਹਾ।