Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਥਾਣਾ ਸਿਟੀ ਗੁਰਦਾਸਪੁਰ ਅੱਗੇ ਜ਼ਬਰ ਜ਼ਨਾਹ ਦੇ ਦੋਸ਼ੀ ਦੀ ਗ੍ਰਿਫਤਾਰੀ ਲਈ ਜਥੇਬੰਦੀਆਂ ਵੱਲੋਂ ਲਾਏ ਜਾ ਰਹੇ ਧਰਨੇ ਲਈ ਮਜ਼ਦੂਰਾਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਥਾਣਾ ਸਿਟੀ ਗੁਰਦਾਸਪੁਰ ਅੱਗੇ ਜ਼ਬਰ ਜ਼ਨਾਹ ਦੇ ਦੋਸ਼ੀ ਦੀ ਗ੍ਰਿਫਤਾਰੀ ਲਈ ਜਥੇਬੰਦੀਆਂ ਵੱਲੋਂ ਲਾਏ ਜਾ ਰਹੇ ਧਰਨੇ ਲਈ ਮਜ਼ਦੂਰਾਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
ਗੁਰਦਾਸਪੁਰ-ਨਵਨੀਤ ਕੁਮਾਰ ਗੁਰਦਾਸਪੁਰ ਸ਼ਹਿਰ ਅੰਦਰ ਔਰਤਾਂ, ਨਾਬਾਲਗ ਲੜਕੀਆਂ ਦੀ ਸੁਰੱਖਿਆ ਨੂੰ ਲੈਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਸਮੂਹ ਸੰਘਰਸ਼ ਸ਼ੀਲ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ 18 ਅਗਸਤ ਨੂੰ ਗੁਰਦਾਸਪੁਰ ਸਿਟੀ ਥਾਣੇ ਅੱਗੇ ਲਾਏ ਜਾ ਰਹੇ ਧਰਨੇ ਵਿੱਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਲਾਮਬੰਦੀ ਲਈ ਪਿੰਡ ਭੁਕਰਾ , ਵਿਖੇ ਕਾਮਰੇਡ ਜੋਗਿੰਦਰ ਪਾਲ ਪਨਿਆੜ, ਜੋਗਿੰਦਰ ਪਾਲ ਘੁਰਾਲਾ , ਸੁਖਦੇਵ ਸਿੰਘ ਬਹਿਰਾਮਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜਥੇਬੰਦੀ ਦੇ ਆਗੂਆਂ ਨੇ ਗੁਰਦਾਸਪੁਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਗਈ। ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੰਚ ਦੇ ਆਗੂ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਤੇਰਾਂ ਸਾਲ ਦੀ ਨਾਬਾਲਗ ਸਕੂਲੀ ਬੱਚੀ ਨਾਲ ਹਰਦਾਨ ਪਿੰਡ ਥਾਣਾ ਸਦਰ ਗੁਰਦਾਸਪੁਰ ਦੇ ਵਿਜੇ ਕੁਮਾਰ ਡਰਾ ਧਮਕਾ ਕੇ ਜ਼ਬਰ ਜ਼ਨਾਹ ਕੀਤਾ ਗਿਆ। ਲੜਕੀ ਦੇ ਭਰਾ ਦਾ ਕਤਲ ਕਰਨ ਦੇ ਡਰਾਵੇ ਦੇ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ। ਲੜਕੀ ਦੀ ਵਿਧਵਾ ਮਾਤਾ ਦੀ ਸ਼ਿਕਾਇਤ ਤੇ ਥਾਨਾ ਸਿਟੀ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮੁਲਜ਼ਮ ਖ਼ਿਲਾਫ਼ 25 ਜੂਨ ਨੂੰ ਕੇਸ ਦਰਜ ਕੀਤਾ ਗਿਆ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮੁਲਜ਼ਮ ਸ਼ਰੇਆਮ ਬੱਚੀ ਦੇ ਸਕੂਲ ਜਾਕੇ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੂੰ ਕੇਸ ਵਾਪਸ ਲੈਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਵੱਲੋਂ ਪੁਲੀਸ ਨੂੰ ਬਲਾਤਕਾਰੀ ਦੀ ਕਾਰ ਮੋਟਰਸਾਈਕਲ ਦੀਆਂ ਲੋਕੇਸ਼ਨ ਦਿਤੀਆਂ ਗਈਆਂ। ਜਥੇਬੰਦੀਆਂ ਵੱਲੋਂ ਪੂਰੇ ਇਕ ਮਹੀਨੇ ਤੋਂ ਐਸ ਐਸ ਪੀ ਦਫਤਰ ਗੁਰਦਾਸਪੁਰ ਨਾਲ ਰਾਬਤਾ ਬਣਾ ਕੇ ਦੋਸ਼ੀ ਨੂੰ ਫੜਨ ਲਈ ਬੇਨਤੀ ਕੀਤੀ ਗਈ। ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀ ਗਿਰਫ਼ਤ ਤੋਂ ਬਾਹਰ ਘੁੰਮ ਰਿਹਾ ਹੈ। ਪੀੜਤ ਪਰਿਵਾਰ ਗਹਿਰੇ ਸਦਮੇ ਵਿਚ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਫੜਨ ਬਜਾਏ ਉਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਕੇ ਉਸ ਨੂੰ ਬਾਹਰ ਵਿਦੇਸ਼ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਵਾਜਪਾਈ, ਤਰਸੇਮ ਮਸੀਹ, ਅਜੈਬ ਸਿੰਘ, ਜਰਨੈਲ ਮਸੀਹ ਵਿਕਟਰ, ਰਾਜ ਕੁਮਾਰ ਹਾਜ਼ਰ ਸਨ।

Share the News

Lok Bani

you can find latest news national sports news business news international news entertainment news and local news