ਏ.ਐਸ.ਆਈ ਤੇ ਸਿਪਾਹੀ ਕਿਊ ਹੋਏ ਮੁਅਤਲ …..
ਏ.ਐਸ.ਆਈ ਤੇ ਸਿਪਾਹੀ ਕਿਊ ਹੋਏ ਮੁਅਤਲ …..
ਬਠਿੰਡਾ ( ਸੁਖਵਿੰਦਰ ) ਕੇਂਦਰੀ ਜੇਲ ਬਠਿੰਡਾ ,ਚੋਂ ਮੋਬਾਇਲ ਫੋਨ ਆਦਿ ਮਿਲਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਵਾਰ ਸਿਪਾਹੀ ਮਨਿੰਦਰਜੀਤ ਸਿੰਘ ਨੇ ਜੇਲ ’ਚ ਬੰਦ ਗੈਂਗਸਟਰ ਨਵੀਨ ਸੈਣੀ ਮੋਬਾਇਲ ਫੋਨ ਮੁਹੱਈਆ ਕਰਵਾਉੂਣ ਲਈ 20 ਹਜਾਰ ਰੁਪਏ ’ਚ ਸੌਦਾ ਤੈਅ ਕਰ ਲਿਆ। ਮਨਿੰਦਰਜੀਤ ਸਿੰਘ ਦੇ ਫੋਨ ਤੇ ਵਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਮਨਿੰਦਰਜੀਤ ਸਿੰਘ ਨੂੰ ਮੋਬਾਇਲ ਫੋਨ,ਪਾਵਰ ਬੈਂਕ ਅਤੇ ਇੱਕ ਤਾਰ ਦੇਣ ਦੀ ਗੱਲ ਕਹੀ ਸੀ ਜਿਸ ਦੇ ਬਦਲੇ ’ਚ 20 ਹਜਾਰ ਰੁਪਏ ਦੇਣ ਦੀ ਗੱਲ ਆਖੀ ਸੀ। ਇਸ ਕੰਮ ਲਈ 5 ਹਜਾਰ ਰੁਪਏ ਪੇਸ਼ਗੀ ਦੇ ਦਿੱਤੀ ਅਤੇ ਬਾਕੀ ਕੰਮ ਹੋਣ ਤੇ ਅਦਾ ਕਰਨਾ ਤੈਅ ਹੋਇਆ ਸੀ। ਸਿਪਾਹੀ ਨੇ ਇਹ ਸਮਾਨ ਏ.ਐਸ.ਆਈ ਪਵਨ ਕੁਮਾਰ ਨੂੰ ਫੜਾ ਦਿੱਤਾ ਜੋਕਿ ਗੈਂਗਸਟਰ ਨੂੰ ਫੜਾਉਣ ਲੱਗਿਆ ਤਾਂ ਉਸ ਨੂੰ ਵਾਰਡਨ ਜਗਸੀਰ ਸਿੰਘ ਨੇ ਕਾਬੂ ਕਰ ਲਿਆ। ਮਾਮਲੇ ਦੀ ਜਾਂਚ ਸੀਆਈਏ ਸਟਾਫ 2 ਨੂੰ ਸੌਂਪੀ ਗਈ ਹੈ। ਮੁਲਜਮਾਂ ਨੇ ਜਾਂਚ ਅਧਿਕਾਰੀਆਂ ਕੋਲ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਜਾਂਚ ਅਧਿਕਾਰੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨਾਂ ਦੇ ਗੈਂਗਸਟਰਾਂ ਨਾਲ ਸਬੰਧ ਤਾਂ ਨਹੀਂ ਹਨ।ਜਾਣਕਾਰੀ ਅਨੁਸਾਰ ਗੈਂਗਸਟਰ ਨਵੀਨ ਸੈਣੀ ਉਰਫ ਚਿੰਟੂ ,ਸੁਰਿੰਦਰ ਪਾਲ ਸੱਪ , ਪ੍ਰਦੀਪ ਕੁਮਾਰ ਦੀਪੂ ਅਤੇ ਗੋਪਾਲ ਸਿੰਘ ਨੇ ਜਲੰਧਰ ਜਿਲੇ ਦੇ ਪਿੰਡ ਦੌਲਤ ਪੁਰ ਦੇ ਮਨਵੀਰ ਸਿੰਘ ਦੀ 11 ਨਵੰਬਰ 2012 ਨੂੰ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਸੀ। ਅਦਾਲਤ ਨੇ ਕਤਲ ਦੇ ਇਸ ਮਾਮਲੇ ’ਚ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਸੀ। ਉਦੋਂ ਤੋਂ ਨਵੀਨ ਸੈਣੀ ਕੇਂਦਰੀ ਜੇਲ ਬਠਿੰਡਾ ’ਚ ਬੰਦ ਹੈ। ਪਤਾ ਲੱਗਿਆ ਹੈ ਕਿ ਪੁਲਿਸ ਮੋਬਾਇਲ ਮੰਗਵਾਉਣ ਦੇ ਮਕਸਦ ਬਾਰੇ ਸੂਹ ਲਾਉਣ ਲਈ ਨਵੀਨ ਸੈਣੀ ਨੂੰ ਵੀ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿਛ ਕਰਨ ਦੀ ਤਿਆਰੀ ’ਚ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਜਿਕਰਯੋਗ ਹੈ ਕਿ ਬਠਿੰਡਾ ਜੇਲ ’ਚ ਕਈ ਖਤਰਨਾਕ ਗੈਂਗਸਟਰ ਬੰਦ ਹਨ ਜਿੰਨਾਂ ਨੂੰ ਅਤੀ ਸੁਰੱਖਿਆ ਵਾਲੀਆਂ ਬੈਰਕਾਂ ’ਚ ਰੱਖਣ ਦੇ ਬਾਵਜੂਦ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਦੋਵਾਂ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ