ਐੱਸ . ਡੀ . ਐੱਮ ਰਾਏਕੋਟ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਐਸ.ਡੀ.ਐਮ ਰਾਏਕੋਟ ਗੁੁਰਬੀਰ ਸਿੰਘ ਕੋਹਲੀ ਵਲੋਂ ਰਾਏਕੋਟ ਤਹਿਸੀਲ ਦੇ ਪਿੰਡਾਂ ’ਚ ਲੋਕ ਦਰਬਾਰ ਲਗਾ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਿੰਡਾਂ ’ਚ ਲੋਕ ਦਰਬਾਰ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਅੱਜ ਐਸ.ਡੀ.ਐਮ ਕੋਹਲੀ ਵਲੋਂ ਹਲਕੇ ਦੇ ਪਿੰਡ ਝੋਰੜਾਂ ਅਤੇ ਅੱਚਰਵਾਲ ’ਚ ਲੋਕ ਦਰਬਾਰ ਲਗਾ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ, ਜਿੰਨਾਂ ਵਿੱਚੋਂ ਕਈ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਉਨਾਂ ਨਾਲ ਬੀ.ਡੀ.ਪੀ.ਓ ਰਾਏਕੋਟ ਪਰਮਿੰਦਰ ਸਿੰਘ, ਜੇ.ਈ ਅਤੇ ਪੰਚਾਇਤ ਸਕੱਤਰ ਆਦਿ ਸਰਕਾਰੀ ਅਮਲਾ ਵੀ ਹਾਜ਼ਰ ਸਨ। ਇਸ ਮੌਕੇ ਪਿੰਡ ਅੱਚਰਵਾਲ ਅਤੇ ਝੋਰੜਾਂ ਦੀ ਗਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ। ਲੋਕ ਦਰਬਾਰ ਦੌਰਾਨ ਐਸ.ਡੀ.ਐਮ ਵਲੋਂ ਸਬੰਧਤ ਮੁਸ਼ਕਿਲਾਂ ਦੇ ਸਬੰਧ ’ਚ ਮੌਕੇ ’ਤੇ ਜਾ ਕੇ ਪੜਤਾਲ ਕੀਤੀ ਗਈ ਅਤੇ ਮੌਕੇ ’ਤੇ ਹੀ ਸਬੰਧਤ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਅਤੇ ਕੁਝ ਕੇਸਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀਆਂ ਗਈਆਂ ਕਿ ਇਸ ਸਬੰਧੀ ਲੋੜੀਦੀ ਕਾਰਵਾਈ ਕਰਕੇ ਰਿਪੋਰਟ ਕੀਤੀ ਜਾਵੇ। ਉਕਤ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ, ਪੰਚਾਇਤ ਘਰ ਅਤੇ ਆਂਗਨਵਾੜੀ ਸੈਂਟਰ ਆਦਿ ਵੀ ਚੈੱਕ ਕੀਤੇ ਗਏ। ਪਿੰਡ ਦੇ ਵਿਕਾਸ ਕੰਮ ਵੀ ਚੈੱਕ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਅੱਚਰਵਾਲ ਵਿਖੇ ਸੜਕ ਨੀਵੀ ਹੋਣ ਸਬੰਧੀ ਪਿੰਡ ਵਾਸੀਆਂ ਵੱਲੋ ਕੀਤੀ ਗਈ ਸ਼ਿਕਾਇਤ ਸਬੰਧੀ ਸਬੰਧਤ ਐਸ.ਡੀ.ਓ ਪੰਜਾਬ ਮੰਡੀ ਬੋਰਡ ਨੂੰ ਹਿਦਾਇਤ ਕਰਕੇ ਮੌਕਾ ਵੇਖ ਕੇ ਤੁਰੰਤ ਲੋੜੀਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਐਸ.ਡੀ.ਐਮ ਕੋਹਲੀ ਨੇ ਕਿਹਾ ਕਿ ਉਹ ਅਗਲੇ ਦਿਨਾਂ ’ਚ ਵੀ ਹਲਕੇ ਦੇ ਪਿੰਡਾਂ ਵਿੱਚ ਇਸੇ ਤਰਾਂ ਦੇ ਲੋਕ ਦਰਬਾਰ ਲਗਾਉਣਗੇ ਤਾਂ ਜੋ ਪਿੰਡ ਵਾਸੀਆਂ ਸਰਕਾਰੀ ਦਫਤਰਾਂ ਦੇ ਚੱਕਰਾਂ ਤੋਂ ਬਚਾਇਆ ਜਾ ਸਕੇ ਅਤੇ ਮੌਕੇ ’ਤੇ ਜਾ ਕੇ ਹੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।