ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਜਾਰੀ
ਕੋਰੋਨਾ ਮਹਾਂਮਾਰੀ ਦੇ ਮੁੜ ਤੋਂ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਐਸ.ਡੀ.ਐਮ ਰਾਏਕੋਟ ਗੁੁਰਬੀਰ ਸਿੰਘ ਕੋਹਲੀ ਵਲੋਂ ਅੱਜ ਰਾਏਕੋਟ ਪੱਖੋਵਾਲ ਅਤੇ ਸੁਧਾਰ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਇਕ ਮੀਟਿੰਗ ਕਰਕੇ ਕੋਵਿਡ ਤੋਂ ਬਚਾਓ ਲਈ ਕਰਵਾਈ ਜਾ ਰਹੀ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ ਗਿਆ ਅਤੇ ਵੱਧਦੇ ਕੋਵਿਡ ਦੀ ਰੋਕਥਾਮ ਲਈ ਟੀਕਾਕਰਨ ’ਚ ਤੇਜੀ ਲਿਆਉਣ ਸਬੰਧੀ ਹਦਾਇਤ ਕੀਤੀ ਗਈ। ਇਸ ਮੌਕੇ ਐਸ.ਐਮ.ਓ ਪੱਖੋਵਾਲ ਡਾ. ਸੰਦੀਪ ਕੌਰਹ ਨੇ ਦੱਸਿਆ ਕਿ ਪਿੰਡ ਰਛੀਨ, ਬੜੂੰਦੀ, ਭੈਣੀ ਰੋੜਾਂ, ਲਿੱਤਰਾਂ, ਆਂਡਲੂ. ਭੈਣੀ ਬੜਿੰਗਾ, ਧਾਲੀਆਂ, ਬੁਰਜ ਲਿੱਟਾਂ, ਬਰਮੀ, ਪੱਖੋਵਾਲ ’ਚ ਟੀਕਾਕਰਨ ਦਾ ਕੰਮ ਕੁਝ ਬਾਕੀ ਹੈ, ਜਿਸ ਵਿੱਚ ਤੇਜੀ ਲਿਆਉਣ ਦੀ ਹਦਾਇਤ ਕਰਦੇ ਹੋਏ ਐਸ.ਡੀ.ਐਮ ਸ. ਕੋਹਲੀ ਵਲੋਂ ਸਬੰਧ ਬੀ.ਡੀ.ਪੀ.ਓ ਰਾਂਹੀ ਸਰਪੰਚਾਂ ਨੂੰ ਇਤਲਾਹ ਕਰਵਾ ਕੇ ਉਕਤ ਪਿੰਡਾਂ ’ਚ ਟੀਕਾਕਰਨ ’ਚ ਤੇਜੀ ਲਿਆੁਣ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਬੱਚਿਆਂ ਦੀ ਵੈਕਸੀਨੇਸ਼ਨ ’ਚ ਵੀ ਤੇਜੀ ਲਿਆਉਣ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਐਸ.ਡੀ.ਐਮ ਗੁਰਬੀਰ ਸਿੰਘ ਕੋਹਲੀ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਕੋਵਿਡ ਟੀਕਾਕਰਨ ਤੋਂ ਹੁਣ ਤੱਕ ਵਾਂਝਾ ਹੈ ਉਹ ਚੇਤੀ ਤੋਂ ਛੇਤੀ ਵੈਕਸੀਨੇਸ਼ਨ ਕਰਵਾਏ, ਕਿਉਂਕਿ ਕੋਵਿਡ ਦਾ ਅਸਰ ਹੁਣ ਤੱਕ ਪੂਰੀ ਤਰਾਂ ਖਤਮ ਨਹੀ ਹੋਇਆ ਹੈ