ਆਪਣੇ ਪੰਜਾਬ ਦੀ ਉਪਜਾਊ ਧਰਤੀ ਅਤੇ ਪਾਣੀ ਬਚਾ ਲਓ, ਰੁੱਖ ਲਗਾ ਲਓ- ਗਰਗ, ਗੋਇਲ
ਬਾਹਰ ਸਿਰਫ ਡਾਲਰ ਕਮਾਉਣੇ ਹਨ ਪਰ ਗਵਾ ਬਹੁਤ ਕੁਝ ਦੇਣਾ ਇਹ ਇੱਕ ਕੌੜਾ ਸੱਚ ਹੈ, ਯਾਦ ਰੱਖਿਓ !
ਸ਼ੇਰਪੁਰ 23 ਜੂਨ (ਯਾਦਵਿੰਦਰ ਸਿੰਘ ਮਾਹੀ)-ਪੰਜਾਬੀਆਂ ਦਾ ਇੱਕ ਵੱਡਾ ਹਿੱਸਾ ਆਪਣਾ ਵਿਰਸਾ ਬੋਲੀ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਦੂਜੀ ਥਾਂ ਵੱਲ ਜਾਂ ਰਿਹਾ ਹੈ, ਜਿਸ ਦੇ ਸਿੱਟੇ ਆਉਂਦੇ ਸਾਲਾਂ ਵਿਚ ਪੰਜਾਬੀ ਸੱਭਿਆਚਾਰ ਲਈ ਘਾਤਕ ਹੋਣਗੇ, ਜਿਵੇਂ ਪੰਜਾਬੀਆਂ ਨੂੰ ਹਰੇ ਇਨਕਲਾਬ ਦੇ ਨਫ਼ੇ ਨੁਕਸਾਨ ਅਤੇ ਫਾਇਦੇ ਦਾ ਪਤਾ ਲੱਗਾ ਤਾਂ 20,22 ਕੁ ਵਰ੍ਹੇ ਪਹਿਲਾਂ ਗਿਆ ਸੀ ਜਦੋਂ ਬੋਰ ਡੂੰਘੇ ਹੋਣੇ ਸ਼ੁਰੂ ਹੋ ਗਏ ਸਨ। ਇਵੇਂ ਹੀ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੂੰ ਕਾਫੀ ਦੇਰ ਬਾਅਦ ਸਮਝ ਹੋਣੀ ਉਨ੍ਹਾਂ ਨੇ ਕੀ ਖੱਟਿਆ ਕੀ ਗਵਾਇਆ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜ ਸੇਵੀ ਕਪਿਲ ਗਰਗ ਧਾਵਾ ਅਤੇ ਕੇਸੋ ਸਰੂਪ ਗੋਇਲ ਨੇ ਰੋਜ਼ਾਨਾ ਲੋਕ ਬਾਣੀ ਦੇ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਕੀਤਾ ਅਤੇ ਕਿਹਾ
ਜਿਵੇਂ ਪਹਿਲਾਂ ਪਹਿਲਾਂ ਸਫੈਦਾ ਅਤੇ ਪਾਪੂਲਰ ਦੇ ਰੁੱਖ ਪੈਸਾ ਕਮਾਉਣ ਦਾ ਬਹੁਤ ਵਧੀਆ ਜ਼ਰੀਆ ਲੱਗਦੇ ਸਨ। ਦੂਜੇ ਰੁੱਖ ਅੰਨ੍ਹੇਵਾਹ ਵੱਢੇ ਗਏ, ਜਿਸ ਦਾ ਨਤੀਜਾ ਇਹ ਹੋਇਆ ਕਿ ਗਰਮੀ ਵਧ ਗਈ ਅਤੇ ਗਰਮੀ ਦਾ ਮੌਸਮ ਲੰਬਾ ਹੋ ਗਿਆ। ਉਨ੍ਹਾਂ ਨੇ 2022 ਵਿੱਚ ਜਦੋਂ ਕਣਕ ਦਾ ਝਾੜ ਅਚਾਨਕ ਘਟਿਆ ਤਾਂ ਕਿਸਾਨ ਵੀਰਾਂ ਨੂੰ ਇਹ ਮਹਿਸੂਸ ਹੋਇਆ ਕਿ ਜ਼ਿਆਦਾ ਗਰਮੀ ਕਰਕੇ ਇੰਜ ਹੋਇਆ। ਸ੍ਰੀ ਗਰਗ ਤੇ ਗੋਇਲ ਜੀ ਨੇ ਕਿਹਾ ਕੀ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਆਪਣੇ ਪੰਜਾਬ ਦੀ ਉਪਜਾਊ ਧਰਤੀ ਅਤੇ ਪਾਣੀ ਬਚਾ ਲਓ, ਰੁੱਖ ਲਗਾ ਲਓ ਅਤੇ ਇਹ ਵੀ ਕਿਹਾ ਹੁਣ ਗੱਲ ਕਰੀਏ ਅਸੀਂ ਇੱਥੇ ਪੰਜਾਬ ਤੋਂ ਦੂਜੇ ਦੇਸ਼ਾਂ ਵਿੱਚ ਸਾਡੀ ਅਗਲੀ ਪੀੜ੍ਹੀ ਦੇ ਪਲਾਇਨ ਕਰਨ ਦੀ ਅਸੀਂ ਸਿਰਫ਼ ਤੇ ਸਿਰਫ ਡਾਲਰ ਕਮਾਉਣੇ ਹਨ ਪਰ ਗਵਾ ਬਹੁਤ ਕੁਝ ਦੇਣਾ ਹੈ। ਇਹ ਇੱਕ ਕੌੜਾ ਸੱਚ ਹੈ। ਯਾਦ ਰੱਖਿਓ ! ਸ੍ਰੀ ਕਪਿਲ ਗਰਗ ਧਾਵਾ ਅਤੇ ਕੇਸੋ ਸਰੂਪ ਗੋਇਲ ਨੇ ਸਾਝੇ ਤੌਰ ਤੇ ਦੱਸਿਆ ਕਿ ਪੰਜਾਬ ਵਿੱਚ ਵਾਤਾਵਰਨ ਦੀ ਸੁਧਤਾਂ ਦਿਨੋਂ ਦਿਨ ਖਤਮ ਹੁੰਦੀ ਜਾ ਰਹੀ ਹੈ। ਹਰ ਸਾਲ ਹੇਠਲਾ ਤਾਪਮਾਨ 1-2 ਡਿਗਰੀ ਵਧ ਰਿਹਾ ਹੈ। ਅੈਨੀ ਗਰਮੀ ਝੱਲਣ ਦੀ ਸਮਰਥਾ ਵਿਅਕਤੀ ਵਿੱਚ ਨਹੀਂ ਹੈ ਫਿਰ ਬੇਸਹਾਰਾ ਜਾਨਵਰ ਅਤੇ ਪਸ਼ੂ ਪੰਛੀਆਂ ਦਾ ਜੋ ਹਾਲ ਹੈ ਸਾਨੂੰ ਸਭ ਨੂੰ ਹੀ ਪਤਾ ਹੈ। ਪਿਛਲੇ 2-3 ਸਾਲਾਂ ਵਿੱਚ ਹੀ ਪੰਜਾਬ ਵਿੱਚ ਪੰਛੀਆਂ ਦੀਆਂ ਕਿੰਨੀਆਂ ਹੀ ਜਾਤੀਆਂ ਅਲੋਪ ਹੋ ਗਈਆਂ ਹਨ। ਪਾਣੀ ਦਾ ਲੈਵਲ ਦਿਨੋਂ ਦਿਨ ਅੈਨਾ ਦੂਰ ਹੁੰਦਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਕੁਦਰਤ ਨਾਲ ਅੈਨੀ ਛੇੜ ਛਾੜ ਤੋਂ ਬਾਅਦ ਵੀ ਅਸੀਂ ਕੁਦਰਤ ਨਾਲ ਮੁਕਾਬਲਾ ਨਹੀਂ ਕਰ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਕਮੀ ਹੋਣ ਕਰਕੇ ਇੱਥੋਂ ਤੱਕ ਕਿ ਦਰਖਤਾਂ ਦੀਆਂ ਅਨੇਕਾਂ ਕਿਸਮਾਂ ਵੀ ਅਲੋਪ ਹੋ ਰਹੀਆਂ ਹਨ। ਸੜਕਾਂ ਤੋਂ ਬੇਝਿਜਕ ਦਰਖਤਾਂ ਦੀ ਕਟਾਈ ਵਾਤਾਵਰਨ ਨੂੰ ਨਿਘਾਰ ਵੱਲ ਲਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਤੀਜੀ ਪੀੜ੍ਹੀ ਪੰਜਾਬੀ ਰਹਿਣੀ ਨਹੀਂ ਜੇਕਰ ਅਸੀਂ ਬੋਲੀ ਅਤੇ ਸੱਭਿਆਚਾਰ ਨੂੰ ਸੰਭਾਲਣ ਦੀ ਵੱਡੇ ਤੌਰ ਤੇ ਕੋਸ਼ਿਸ਼ ਨਹੀਂ ਕਰਦੇ, ਜਿਹੜੀ ਬੋਲੀ ਭਾਸ਼ਾ ਬਚਪਨ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ, ਉਹੀ ਚਲਦੀ ਹੈ। ਉਨ੍ਹਾਂ ਨੇ ਕਿਹਾ ਸੋ ਜਿਹੜੇ ਵੀ ਸ਼ਹਿਰਾਂ ਅਤੇ ਦੇਸ ਵਿਦੇਸਾ ਵਿੱਚ ਰਹਿੰਦੇ ਹੋ ਉੱਥੇ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲ਼ੇ ਪੰਜਾਬੀ ਵਿਸ਼ੇ ਦੀ ਮੰਗ ਜ਼ਰੂਰ ਕਰੋ ਤਾਂ ਕਿ ਆਪਣੇ ਬੱਚੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ।