ਕੇਜਰੀਵਾਲ ਪੰਜਾਬ ਪੰਜਾਬੀਅਤ ਅਤੇ ਸਿੱਖਾ ਦੇ ਹਿੱਤਾਂ ਦਾ ਵਿਰੋਧੀ—- ਜਥੇਦਾਰ ਜੁਗਨੂੰ, ਮਾਨ
ਕਪੂਰਥਲਾ, 18 ਜਨਵਰੀ (ਪਰਮਜੀਤ ਸੰਨੀ)- ਆਮ ਆਦਮੀ ਪਾਰਟੀ ਦਾ ਕੌਮੀ ਆਗੂ ਅਰਵਿੰਦ ਕੇਜਰੀਵਾਲ ਸੁਰੂ ਤੋ ਹੀ ਪੰਜਾਬ ਪੰਜਾਬੀਅਤ ਅਤੇ ਸਿੱਖ ਕੌਮ ਦੇ ਹਿੱਤਾਂ ਦਾ ਬਹੁਤ ਵੱਡਾ ਵਿਰੋਧੀ ਹੈ ਤੇ ਇਸਨੇ ਅਤੇ ਇਸ ਦੇ ਚਮਚੇ ਹਮੇਸ਼ਾ ਪੰਜਾਬ ਅਤੇ ਪੰਜਾਬ ਵਿਚ ਰਹਿਣ ਵਾਲੇ ਲੋਕਾ ਦੇ ਹਿੱਤਾਂ ਦੇ ਖਿਲਾਫ਼ ਵੱਡੀਆਂ ਚਾਲਾਂ ਚਲੀਆਂ ਹਨ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਤੇ ਮੁੱਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਉੱਗੇ ਸਮਾਜ ਸੇਵਕ ਸ ਸੁੱਚਾ ਸਿੰਘ ਮਾਨ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਦਾ ਜਰਨਲ ਸਕੱਤਰ ਬਣਾਂਨ ਤੇ ਇੱਕ ਸੰਖੇਪ ਸਨਮਾਨ ਸਮਾਰੋਹ ਮੌਕੇ ਉਨ੍ਹਾਂ ਦਾ ਸਿਰਪਾਓ ਦੀ ਬਖਸ਼ਿਸ ਕਰਕੇ ਸਨਮਾਨਤ ਕਰਨ ਤੇ ਇਸ ਖੁਸ਼ੀ ਮੌਕੇ ਲੱਡੂ ਵੰਡਣ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬਾਰ ਬਾਰ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਜਿੰਮੇਵਾਰ ਦੱਸਿਆ ਤੇ ਕੇਜਰੀਵਾਲ ਵਾਲ ਨੇ ਪਹਿਲਾ ਰਿਹਾਈ ਦਾ ਭਰੋਸਾ ਦੇ ਕੇ ਰਾਸ਼ਟਰਪਤੀ ਤੱਕ ਪੌਂਚ ਕਰਨ ਨੂੰ ਕਹਿ ਕੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਬਿਮਾਰ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਤੇ ਨੂੰ ਚਾਰ ਵਾਰ ਰੱਦ ਕਰਕੇ ਸਮੁੱਚੀ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ ਇਸ ਮੌਕੇ ਸ ਸੁੱਚਾ ਸਿੰਘ ਮਾਨ ਨੇ ਕਿਹਾ ਕੇ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਪਹਿਲਾ ਤਾਂ ਕੇਜਰੀਵਾਲ ਵਾਲ ਨੇ ਭਗਵੰਤ ਮਾਨ ਨੂੰ ਮੁਖ ਮੰਤਰੀ ਦਾ ਚੇਹਰਾ ਨਹੀ ਬਣਾਇਆ ਤੇ ਹੁਣ ਜਦੋ ਸਾਰਿਆਂ ਨੇ ਇਸ ਡੁੱਬਦੀ ਬੇੜੀ ਵਿਚ ਸਵਾਰ ਹੋਣੋਂ ਇਨਕਾਰ ਕਰਦਿੱਤਾ ਤਾ ਕੇਜਰੀਵਾਲ ਵਾਲ ਨੇ ਭਗਵੰਤ ਮਾਨ ਨੂੰ ਬਲੀ ਬਕਰਾ ਬਣਾ ਦਿਤਾ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਵਿਰੋਧੀ ਚੇਹਰਾ ਹੁਣ ਨੰਗਾ ਹੋ ਚੁੱਕਾ ਹੈ ਲੋਕ ਉਸ ਨੂੰ ਤੇ ਉਸ ਦੇ ਲੁਟੇਰੇ ਸਾਥੀਆਂ ਨੂੰ ਮੂੰਹ ਨਹੀ ਲਗਾਉਣਗੇ ਇਸ ਮੌਕੇ ਅਕਾਲੀ ਆਗੂ ਵਾਰਿਆਮ ਸਿੰਘ ਕਪੂਰ ਬਸਪਾ ਆਗੂ ਹਰਜਿੰਦਰ ਪਹਿਲਵਾਨ ਮੁਲਖਰਾਜ ਸ਼ੇਰਗਿੱਲ ਐਡਵੋਕੇਟ ਉਪਿੰਦਰ ਸਿੰਘ ਵਾਲੀਆਂ ਰਾਜੀਵ ਸ਼ਰਮਾ ਵੇਦ ਪ੍ਰਕਾਸ਼ ਬਲਵਿੰਦਰ ਸਿੰਘ ਰਣਬੀਰ ਸਿੰਘ ਤੁਲੀ ਬਲਦੇਵ ਸਿੰਘ ਲੱਖਣ ਰੋਸ਼ਨ ਬਾਬਾ ਰਾਮ ਸਿੰਘ ਬੱਪਿੰਦਰ ਸਿੰਘ ਚੂਰਵਾਲ ਵਰਿੰਦਰ ਸਿੰਘ ਅਵਤਾਰ ਸਿੰਘ ਕਪੂਰ ਨਰਿੰਦਰ ਸ਼ਰਮਾ ਮੋਹਨਸਿੰਘ ਰਿੰਕੂ ਵੱਡਾਲਾ ਤੇ ਹੋਰ ਆਗੂ ਹਾਜਰ ਸਨ