Friday, November 15, 2024
Breaking Newsਧਾਰਮਿਕਪੰਜਾਬਮੁੱਖ ਖਬਰਾਂ

ਆਲ ਇੰਡੀਆ ਸਰਕਾਰੀ ਡਰਾਈਵਰ ਸੰਘ ਦਾ ਹੋਇਆ ਗਠਨ ਕਾਲਾ ਬਣੇ ਚੇਅਰਮੈਨ

 

ਆਲ ਇੰਡੀਆ ਸਰਕਾਰੀ ਡਰਾਈਵਰ ਸੰਘ ਦਾ ਹੋਇਆ ਗਠਨ ਕਾਲਾ ਬਣੇ ਚੇਅਰਮੈਨ
ਲੁਧਿਆਣਾ, (ਸੁਖਚੈਨ ਮਹਿਰਾ, ਰਾਮ ਰਾਜਪੂਤ) – ਆਲ ਇੰਡੀਆ ਸਰਕਾਰੀ ਡਰਾਈਵਰ ਸੰਘ (ਏ.ਆਈ.ਜੀ.ਡੀ.ਸੀ.) ਦਾ ਗਠਨ ਕੇਂਦਰੀ ਵਾਹਨ ਚਾਲਕ ਸੰਘ ਭਾਰਤ ਸਰਕਾਰ ਅਤੇ ਬੈਠਕ ਵਿੱਚ ਹਾਜ਼ਰ ਸਾਰੇ ਸੂਬਿਆਂ ਦੇ ਵਾਹਨ ਚਾਲਕ ਮਹਾਂਸੰਘ/ਕਮੇਟੀਆਂ ਵੱਲੋਂ ਦਿੱਤੇ ਗਏ ਸਮਰਥਨ ਦੇ ਆਧਾਰ ‘ਤੇ ਕੀਤਾ ਗਿਆ। ਇਸ ਡਰਾਈਵਰ ਸੰਘ ਵਿੱਚ ਵੱਖ-ਵੱਖ ਸੂਬਿਆਂ ਦੇ ਮੈਬਰਾਂ ਨੂੰ ਸਮਰੱਥਾ ਅਨੁਸਾਰ ਬਣਦੇ ਅਹੁੱਦੇ ਪ੍ਰਦਾਨ ਕਰਕੇ ਜਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ਦੌਰਾਨ ਪੰਜਾਬ ਸੂਬੇ ਤੋਂ ਸਰਵਸੰਮਤੀ ਨਾਲ ਸ੍ਰੀ ਹਰਵਿੰਦਰ ਸਿੰਘ ਕਾਲਾ ਨੂੰ ਆਲ ਇੰਡੀਆ ਸਰਕਾਰੀ ਡਰਾਈਵਰ ਸੰਘ ਦੇ ਚੇਅਰਮੈਨ, ਸ੍ਰੀ ਜਰਨੈਲ ਸਿੰਘ ਨੈਥਾਨਾ, ਸੀਨੀਅਰ ਉਪ-ਪ੍ਰਧਾਨ, ਸ੍ਰੀ ਪ੍ਰੇਮਜੀਤ ਸਿੰਘ ਉਪ-ਪ੍ਰਧਾਨ ਅਤੇ ਸ੍ਰੀ ਅਨਿਲ ਕੁਮਾਰ ਸ਼ਰਮਾ ਨੂੰ ਸਕੱਤਰ ਵਜੋਂ ਚੁਣਿਆ ਗਿਆ। ਇਨ੍ਹਾਂ ਅਹੁਦੇਦਾਰਾਂ ਦੀ ਨਿਯੁਕਤੀ ‘ਤੇ ਸ੍ਰ. ਨਿਰਮਲ ਸਿੰਘ ਗਰੇਵਾਲ, ਸਰਪ੍ਰਸਤ ਪੰਜਾਬ, ਸ੍ਰ. ਲਖਵਿੰਦਰ ਸਿੰਘ ਲੱਖਾ, ਜਨਰਲ ਸਕੱਤਰ, ਲੁਧਿਆਣਾ, ਸ੍ਰੀ ਸੰਜੀਵ ਕੁਮਾਰ ਕੈਸ਼ੀਅਰ, ਸ੍ਰ. ਪ੍ਰਭਜੋਤ ਸਿੰਘ ਪ੍ਰੈਸ ਸਕੱਤਰ ਨੋਰਥ ਜੋਨ, ਸ੍ਰ.ਧਰਮਜੀਤ ਸਿੰਘ ਸਰਾਭਾ, ਸਹਇਕ ਕੈਸ਼ੀਅਰ ਨੋਰਥ ਜੋਨ, ਸ੍ਰ. ਸਿੰਗਾਰਾ ਸਿੰਘ ਅਤੇ ਪੰਜਾਬ ਦੇ ਸਮੂਹ ਡਰਾਈਵਰ ਭਾਈਚਾਰੇ ਵੱਲੋਂ ਮੁਬਾਰਕਵਾਦ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ ਸਰਵਸੰਮਤੀ ਨਾਲ ਸ੍ਰੀ ਮਿਲਨ ਰਾਜਵੰਸ਼ੀ ਨਾਗਾਲੈਂਡ ਨੂੰ ਪ੍ਰਧਾਨ ਅਤੇ ਸੰਦੀਪ ਕੁਮਾਰ ਮੋਰਯਾ ਨੂੰ ਜਨਰਲ ਸਕੱਤਰ ਬਣਾਇਆ ਗਿਆ। ਸਾਰੇ ਅਹੁਦੇਦਾਰ ਰਾਸ਼ਟਰੀਯ ਪ੍ਰਧਾਨ/ਜਨਰਲ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਦੇ ਸਾਰੇ ਕੇਂਦਰੀ/ਸੂਬਿਆਂ ਦੇ ਸਰਕਾਰੀ ਵਿਭਾਗਾਂ ਦੇ ਵਾਹਨ ਚਾਲਕਾਂ ਦੀ ਭਲਾਈ ਲਈ ਕੰਮ ਕਰਨਗੇ।

Share the News

Lok Bani

you can find latest news national sports news business news international news entertainment news and local news