ਮਰਿਆਦਾ ਚ ਰਹਿਣਾ ਹੀ ਸਫ਼ਲਤਾ ਦੀ ਕੂੰਜੀ “ ਰਾਮਲੀਲਾ ਨਾਟਕ ਦਾ ਕਿਥੇ ਕੀਤਾ ਗਿਆ ਮੰਚਨ…….. ਪੜੋ ਪੂਰੀ ਖਬਰ
ਜਲੰਧਰ ( ਸਟਾਫ ਰਿਪੋਰਟਰ ) ਸਥਾਨਕ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਅੰਦਰ “ਮਰਿਆਦਾ ਚ ਰਹਿਣਾ ਹੀ ਸਫ਼ਲਤਾ ਦੀ ਕੂੰਜੀ” ਦਾ ਸੰਦੇਸ਼ ਦਿੰਦਾ ਰਾਮਲੀਲਾ ਨਾਟਕ ਮੰਚਨ ਕੀਤਾ ਗਿਆ । ਪ੍ਰਿੰਸੀਪਲ ਬਰਜਿੰਦਰ ਕੌਰ ਧਾਮੀ ਨੇ ਦੱਸਿਆ ਕਿ ਨਵੀਂ ਪੀੜੀ ਨੂੰ ਵਿਰਾਸਤ ਨਾਲ ਜੋੜਨ ਤੇ ਸੰਸਕਾਰੀ ਬਣਾਉਣ ਦੇ ਮਨੋਰਥ ਨਾਲ ਹੀ ਉਕਤ ਨਾਟਕ ਮੰਚਨ ਕਰਵਾਇਆ ਗਿਆ ਹੈ । ਉਹਨਾਂ ਕਿਹਾ ਕਿ ਬੇਸ਼ਕ ਸਮਾਜਿਕ ਪ੍ਰਵਿਰਤੀਆਂ ਤੇ ਸਮੇਂ ਚ ਬਦਲਾਅ ਆਉਂਦਾ ਰਹਿੰਦਾ ਹੈ, ਲੇਕਿਨ ਰਹਿਮਾਂ, ਰੀਤਾਂ , ਮਰਿਯਾਦਾਵਾਂ ਦੇ ਦਾਇਰੇ ਅੰਦਰ ਰਹਿੰਦੀਆਂ ਸਹਿਣਸ਼ੀਲਤਾ/ ਦ੍ਰਿੜਤਾ ਨਾਲ ਜੀਵਨ ਬਤੀਤ ਕਰਦਿਆਂ ਹੀ ਸਫ਼ਲਤਾ ਦੇ ਸਿਖਰ ਤੇ ਪੁਜਿਆ ਜਾ ਸਕਦਾ ਹੈ ਸਮੂਹ ਪ੍ਰੋਗਰਾਮ ਨੁਲੜੀਵਾਦ ਕਰ ਚਲਾਉਣ ਦੀ ਅਹਿਮ ਭੂਮਿਕਾ ਸਟੇਜ ਸਕੱਤਰ ਵਜੋਂ ਅਮਰਿੰਦਰ ਜਿੱਤ ਸਿੰਘ ਸਿੱਧੂ ਵਲੋਂ ਨਿਭਾਈ ਗਈ । ਅਧਿਆਪਕ ਬਲਬੀਰ ਸਿੰਘ ਵਲੋਂ ਨਿਰਦੇਸ਼ਿਤ ਤੇ ਹਰਿੰਦਰ ਕੌਰ, ਨਵਜੋਤ ਕੌਰ ਅਤੇ ਹਰਜੀਤ ਕੌਰ ਦੇ ਸਹਿਯੋਗ ਨਾਲ ਨੰਨ੍ਹੇ- ਮੁਨੇ ਬੱਚਿਆਂ ਵਲੋਂ ਉਕਤ ਨਾਟਕ ਦੇ ਮਨੋਰਥ ਨੂੰ ਉਜਾਗਰ ਕਰਦੀਆਂ ਆਪਣੀ ਪ੍ਰਤੀਭਾ ਅਨੁਸਾਰ ਅਹਿਮ ਕਿਰਦਾਰ ਬਾਖੂਬੀ ਨਿਭਾਏ ਗਏ ।
ਜਿਸ ਦੀ ਮੌਕੇ ਤੇ ਮੌਜੂਦ ਅਧਿਆਪਕਾਂ , ਵਿਦਿਆਰਥੀਆਂ ਤੇ ਸਮੂਹ ਸਰੋਤਿਆਂ ਵਲੋਂ ਕਾਫੀ ਸਰਾਹਨਾ ਕਰਦਿਆਂ ਵਾਹ-ਵਾਹ ਕੀਤੀ ਗਈ
ਫੋਟੋ ਕੇਪਸ਼ਣ
ਰਾਮਲੀਲਾ ਨਾਟਕ ਮੰਚਨ ਦੇ ਨੰਨ੍ਹੇ- ਮੁੰਨੇ ਕਲਾਕਾਰ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ।
ਪ੍ਰਿੰਸਪਲ ਬਰਜਿੰਦਰ ਕੌਰ ਤੇ ਹੋਰ ਅਧਿਆਪਕ ਨਾਲ ਦਿਖਾਈ ਦਿੰਦੇ ਹੋਏ ।