Friday, November 15, 2024
Breaking Newsਸਿਹਤਪੰਜਾਬਮੁੱਖ ਖਬਰਾਂ

ਪੰਜਾਬ ਦੇ ਇਕ ਹੋਰ ਨੌਜਵਾਨ ਦੀ ਡੇਂਗੂ ਕਾਰਨ ਮੌਤ …….

ਪੰਜਾਬ ਦੇ ਇਕ ਹੋਰ ਨੌਜਵਾਨ ਦੀ ਡੇਂਗੂ ਕਾਰਨ ਮੌਤ …….
ਤਪਾ ਸ਼ਹਿਰ ਦੇ ਨਜ਼ਦੀਕੀ ਪਿੰਡ ਢਿਲਵਾਂ ਵਿਖੇ ਡੇਂਗੂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ (19) ਦੇ ਪਿਤਾ ਨਾਇਬ ਸਿੰਘ ਵਾਸੀ ਲਾਲੂ ਪੱਤੀ ਘੁੰਨਸ ਰੋਡ ਢਿਲਵਾਂ ਨੇ ਭਰੇ ਮਨ ਨਾਲ ਦੱਸਿਆ ਕਿ ਮਨਪ੍ਰੀਤ ਉਨ੍ਹਾਂ ਦਾ ਇਕਲੌਤਾ ਬੇਟਾ ਸੀ ਜੋ ਕਿ ਬਰਨਾਲਾ ਵਿਖੇ ਆਈਲੈਟਸ ਕਰ ਰਿਹਾ ਸੀ ਅਤੇ ਵਾਲੀਬਾਲ ਦਾ ਖਿਡਾਰੀ ਸੀ ਮਾਮੂਲੀ ਬੁਖ਼ਾਰ ਹੋਇਆ ਸੀ। ਜਿਸ ਨੂੰ ਉਨ੍ਹਾਂ ਤਪਾ ਦਵਾਈ ਲੈਣ ਉਪਰੰਤ ਬਠਿੰਡਾ ਵਿਖੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਤੇ ਦੋ ਦਿਨ ਇਲਾਜ ਚੱਲਣ ਤੋਂ ਬਾਅਦ ਉਸ ਦੀ ਡੇਂਗੂ ਕਾਰਨ ਮੌਤ ਹੋ ਗਈ ਤੇ ਪੂਰਾ ਪਰਿਵਾਰ ਸਦਮੇ ਚ ਹੈ ਊਨਾ ਦਾ ਜਵਾਨ ਗੱਭਰੂ ਮੁੰਡਾ ਇਸ ਡੇਂਗੂ ਨੇ ਖਾ ਲਿਆ

Share the News

Lok Bani

you can find latest news national sports news business news international news entertainment news and local news