Friday, November 15, 2024
Breaking NewsFeaturedਗੁਰਦਾਸਪੁਰਮੁੱਖ ਖਬਰਾਂ

ਬਲਾਤਕਾਰ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਨੇ ਥਾਣਾ ਸਿਟੀ ਗੁਰਦਾਸਪੁਰ ਦਾ ਕੀਤਾ ਘਿਰਾਉ

ਬਲਾਤਕਾਰ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਨੇ ਥਾਣਾ ਸਿਟੀ ਗੁਰਦਾਸਪੁਰ ਦਾ ਕੀਤਾ ਘਿਰਾਉ

ਗੁਰਦਾਸਪੁਰ-ਨਵਨੀਤ ਕੁਮਾਰ
13 ਸਾਲਾਂ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਵਿਜੈ ਕੁਮਾਰ ਵਾਸੀ ਹਰਦਾਨ ਨੂੰ ਗ੍ਰਿਫਤਾਰ ਕਰਵਾਉਣ ਲਈ ਸਮੂਹ ਇਨਸਾਫਪਸੰਦ ਜਨਤਕ ਜੱਥੇਬੰਦੀਆਂ ਵੱਲੋਂ ਨਹਿਰੂ ਪਾਰਕ (ਸੁੱਕਾ ਤਲਾਅ) ਵਿਖੇ ਰੈਲੀ ਕਰਨ ਉਪਰੰਤ ਪੁਲਿਸ ਥਾਣਾ (ਸਿਟੀ) ਗੁਰਦਾਸਪੁਰ ਦਾ ਘਿਰਾਓ ਕੀਤਾ ਗਿਆ।ਜ਼ਿਕਰਯੋਗ ਹੈ ਸ਼ਹਿਰ ਅੰਦਰ 13 ਸਾਲਾਂ ਨਾਬਾਲਿਗ਼ ਸਕੂਲੀ ਵਿਿਦਆਰਥਣ ਨਾਲ ਵਿਜੈ ਕੁਮਾਰ ਵਾਸੀ ਹਰਦਾਨ ਵੱਲੋਂ ਪਿਸਤੌਲ ਦੀ ਨੋਕ ਤੇ ਲਗਾਤਾਰ ਬਲਾਤਕਾਰ ਕੀਤਾ ਗਿਆ ਸੀ, ਜਿਸ ਖਿਲਾਫ ਜਨਤਕ ਜੱਥੇਬੰਦੀਆਂ ਦੇ ਦਬਾਅ ਸਦਕਾ 25 ਜੂਨ ਨੂੰ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਗਿਆ।ਪਰ ਲਗਭਗ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਆਨਾ-ਕਾਨੀ ਕੀਤੀ ਜਾ ਰਹੀ ਸੀ, ਜਿਸ ਕਾਰਨ ਦੋਸ਼ੀ ਵਿਜੈ ਕੁਮਾਰ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਸਨ ਕਿ ਉਹ ਪੀੜਿਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।ਇਸ ਖਿਲਾਫ ਸਮੂਹ ਇਨਸਾਫਪਸੰਦ ਜਨਤਕ ਜੱਥੇਬੰਦੀਆਂ ਵੱਲੋਂ ਲਗਾਤਾਰ 1 ਘੰਟੇ ਤੱਕ ਥਾਣਾ ਸਿਟੀ ਦਾ ਘਿਰਾਓ ਕੀਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ 75 ਸਾਲਾਂ ਦੀ ਆਜ਼ਾਦੀ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਬਲਾਤਕਾਰ ਪੀੜਿਤਾ ਨੂੰ ਇਨਸਾਫ ਦਿਵਾਉਣ ਲਈ ਲੋਕਾਂ ਨੂੰ ਸੜਕਾਂ ਤੇ ਧਰਨੇ ਲਗਾਉਣੇ ਪੈ ਰਹੇ ਹਨ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੇ ਇਹ ਮਾਮਲਾ ਬੇਹੱਦ ਅਸੰਵੇਦਨਸ਼ੀਲਤਾ ਨਾਲ ਲਿਆ ਹੈ।ਪੁਲਿਸ ਪ੍ਰਸ਼ਾਸ਼ਨ ਵੱਲੋਂ ਦੋਸ਼ੀ ਦੀ ਪੁਸ਼ਤਪੁਨਾਹੀ ਦਾ ਹੀ ਨਤੀਜਾ ਹੈ ਕਿ ਦੋਸ਼ੀ ਆਪਣੇ ਮੋਟਰਸਾਇਕਲ ਤੇ ਗੱਡੀ ਉੱਪਰ ਸ਼ਹਿਰ ਵਿੱਚ ਸ਼ਰੇਆਮ ਘੁੰਮ ਰਹੀ ਹੈ।2 ਮਹੀਨੇ ਬੀਤ ਜਾਣ ਦਾ ਬਾਅਦ ਧਰਨੇ ਦਬਾਅ ਸਦਕਾ ਅੱਜ ਦੋਸ਼ੀ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।ਦੋਸ਼ੀ ਵਿਜੈ ਕੁਮਾਰ ਅਣਪਛਾਤੇ ਨੰਬਰਾਂ ਤੋਂ ਪੀੜਿਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।ਪੁਲਿਸ ਦੀ ਅਣਗਹਿਲੀ ਹੈ ਕਿ 12 ਜੁਲਾਈ ਨੂੰ ਦੋਸ਼ੀ ਨੇ ਪੀੜਿਤ ਬੱਚੀ ਨੂੰ ਮਾਰਨ ਦੀ ਧਮਕੀ ਦਿੱਤੀ ਸੀ।ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਬਾਲ ਸੁਰੱਖਿਆ ਤੇ ਹੋਰਨਾਂ ਇਸ ਪ੍ਰਕਾਰ ਦੀਆਂ ਬਣੀਆਂ ਸੰਸਥਾਵਾਂ ਮਹਿਜ਼ ਚਿੱਟਾ ਹਾਥੀ ਹਨ, ਅਤੇ ਸਿਰਫ ਡਾਕੀਏ ਵਜੋਂ ਵਿਚਰ ਰਹੀਆਂ ਹਨ।ਉਹਨਾਂ ਵੱਲੋਂ ਇਸ ਕੇਸ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ ਹੈ। ਇਸ ਮੌਕੇ ਐਸ.ਪੀ ਹੈੱਡਕੁਆਰਟਰ ਨਵਜੋਤ ਸਿੰਘ ਵੱਲੋਂ ਧਰਨੇ ਵਿੱਚ ਆ ਕੇ ਦੋਸ਼ੀ ਵਿਜੈ ਕੁਮਾਰ ਹਰਦਾਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦਾ ਵਿਸ਼ਵਾਸ ਦਿਵਾਇਆ।ਐੱਸ.ਪੀ ਹੈੱਡਕੁਆਰਟਰ ਨਵਜੋਤ ਸਿੰਘ ਦੇ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਆਗੂਆਂ ਨੇ ਇੱਕ ਹਫਤੇ ਦਾ ਸਮਾਂ ਦਿੰਦਿਆ ਕਿਹਾ ਕਿ ਅਗਰ ਦੋਸ਼ੀ ਇੱਕ ਹਫਤੇ ਦੇ ਅੰਦਰ-ਅੰਦਰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਹੈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਕਨਵੀਨਰ ਮੈਡਮ ਬਲਵਿੰਦਰ ਕੌਰ,ਨੀਰੂ ਬਾਲਾ ਪਠਾਨਕੋਟ ਆਸ਼ਾ ਵਰਕਰਜ਼ ਅਤੇ ਫੈਸਲੀਟੇਟਰਜ਼ ਯੂਨੀਅਨ ਦੇ ਜ਼ਿਲ਼੍ਹਾ ਪ੍ਰਧਾਨ ਬਲਵਿੰਦਰ ਕੌਰ ਅਲੀਸ਼ੇਰ,ਜ਼ਿਲ੍ਹਾ ਸਕੱਤਰ ਗੁਰਿੰਦਰ ਕੌਰ ਬਹਿਰਾਮਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ, ਜ਼ਿਲ੍ਹਾ ਆਗੂ ਮਨੀ ਭੱਟੀ,ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਜੋਗਿੰਦਰਪਾਲ ਘੁਰਾਲਾ, ਅਤੇ ਸੁਖਦੇਵਰਾਜ ਬਹਿਰਾਮਪੁਰ, ਇੰਡੀਅਨ ਫੈਡਰੇਸ਼ਨ ਆੱਫ ਟਰੇਡ ਯੂਨੀਅਨਜ਼ ਦੇ ਆਗੂ ਜੋਗਿੰਦਰਪਾਲ ਪਨਿਆੜ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ, ਜ਼ਿਲ੍ਹਾ ਸਕੱਤਰ ਗੁਰਦਿਆਲ ਚੰਦ, ਜਮਹੂਰੀ ਅਧਿਕਾਰ ਸਭਾ ਸੂਬਾ ਕਮੇਟੀ ਮੈਂਬਰ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ, ਡੈਮੋਕਰੇਟਿਕ ਪੈਨਸ਼ਰ ਫਰੰਟ ਦੇ ਆਗੂ ਅਮਰਜੀਤ ਮਨੀ, ਅਨੇਕ ਚੰਦ ਪਾਹੜਾ, ਡੀਐੱਮਐੱਫ ਦੇ ਸੂਬਾ ਆਗੂ ਅਮਰਜੀਤ ਸ਼ਾਸ਼ਤਰੀ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤਰਲੋਕ ਸਿੰਘ ਬਹਿਰਾਮਪੁਰ, ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਕੇਂਦਰੀ ਲੇਖਕ ਸਭਾ ਦੇ ਆਗੂ ਵਰਗਸ ਸਲਾਮਤ, ਉਪਕਾਰ ਸਿੰਘ ਵਡਾਲਾ ਬਾਂਗਰ ਤੇ ਅਮਰਜੀਤ ਸਿੰਘ ਕੋਠੇ, ਹੈਡਮਾਸਟਰ ਅਵਿਨਾਸ਼, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਕਮੇਟੀ ਮੈਂਬਰ ਮੇਜਰ ਸਿੰਘ ਕੋਟ ਟੋਡਰਮੱਲ ਆਦਿ ਨੇ ਸੰਬੋਧਨ ਕੀਤਾ।

Share the News

Lok Bani

you can find latest news national sports news business news international news entertainment news and local news