Breaking NewsFeaturedਪੰਜਾਬਭਾਰਤਮੁੱਖ ਖਬਰਾਂ 6 ਜੂਨ ਨੂੰ ਦੇਵਾਂਗੇ ਸਰਧਾਂਜਲੀ ਘੱਲੂਘਾਰੇ ਦੇ ਸ਼ਹੀਦਾਂ ਨੂੰ -ਅਰੋੜਾ ਜੈਤੇਵਾਲੀ June 3, 2024 Lok Bani 6 ਜੂਨ ਨੂੰ ਦੇਵਾਂਗੇ ਸਰਧਾਂਜਲੀ ਘੱਲੂਘਾਰੇ ਦੇ ਸ਼ਹੀਦਾਂ ਨੂੰ -ਅਰੋੜਾ ਜੈਤੇਵਾਲੀ ਜਲੰਧਰ , ਵਿਸ਼ਾਲ ਸ਼ੈਲੀ –ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਜੂਨ ਨੂੰ ਸ਼ਿਵਸੈਨਾ ਸਮਾਜਵਾਦੀ ਘੱਲੂਘਾਰੇ ਦੇ ਸ਼ਹੀਦ ਜਵਾਨਾਂ ਨੂੰ ਚਾਹੇ ਉਹ ਕਿਸੇ ਵੀ ਫੋਰਸ ਦੇ ਹੋਣ ਜਾਂ ਫਿਰ ਉਹ ਸ਼ਰਧਾਲੂ ਸੰਗਤਾਂ ਜੋ ਵੱਖ-ਵੱਖ ਸਥਾਨਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸਨ ਪਰ ਵਾਪਿਸ ਆਪਣੇ ਘਰ ਜਿੰਦਾ ਨਹੀਂ ਜਾ ਸਕੀਆ ਸੀ ਤੇ 6 ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋ ਗਈਆਂ ਸੀ, ਨੂੰ ਨਿੱਘੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਵਨ ਯੱਗ ਕਰਵਾਏਗੀ। ਇਹ ਸ਼ਬਦ ਸਿਵਸੈਨਾ ਸਮਾਜਵਾਦੀ ਦੀ ਇੱਕ ਵਿਸੇਸ ਮੀਟਿੰਗ ਵਿੱਚ ਪੰਜਾਬ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ ਨੇ ਕਹੇ। ਉਨ੍ਹਾਂ ਕਿਹਾ ਕਿ ਸਿਵਸੈਨਾ ਸਮਾਜਵਾਦੀ 6 ਜੂਨ ਨੂੰ ਸ਼ਾਤਮਈ ਢੰਗ ਨਾਲ ਹਵਨ ਕਰਵਾਕੇ ਹੀ ਸਰਧਾਂਜਲੀ ਅਰਪਿਤ ਕਰੇਗੀ। ਇਸ ਵਿਸੇਸ ਮੀਟਿੰਗ ਵਿੱਚ ਪੰਜਾਬ ਚੇਅਰਮੈਨ ਨਰਿੰਦਰ ਥਾਪਰ, ਪੰਜਾਬ ਉਪ-ਚੇਅਰਮੈਨ ਪਵਨ ਟੀਨੂੰ, ਪੰਜਾਬ ਪ੍ਰਭਾਰੀ ਰਾਜ ਕੁਮਾਰ ਥਾਪਰ, ਪੰਜਾਬ ਸਕੱਤਰ ਅਸ਼ਵਨੀ ਕੁਮਾਰ ਬੰਟੀ, ਪੰਜਾਬ ਉਪ-ਪ੍ਮੁੱਖ ਜੱਸਾ ਅਲੀਪੁਰੀਆ, ਜਿਲਾ ਪ੍ਧਾਨ ਦੀਪਕ ਥਾਪਰ, ਯੁਵਾ ਮੀਤ ਪ੍ਰਧਾਨ ਅਜੇ ਚੌਹਾਨ, ਪੰਜਾਬ ਸਕੱਤਰ ਸੱਚਿਨ ਛਾਬੜਾ, ਯੁਵਾ ਆਗੂ ਸੋਨੂੰ ਨਿਰਮਲ, ਮੀਤ ਪ੍ਰਧਾਨ ਅਨੰਦ ਕੁਮਾਰ, ਅਖਲੇਸ਼ ਕੁਮਾਰ, ਮਹਿਲਾ ਵਿੰਗ ਦੀ ਪੰਜਾਬ ਮੀਤ ਪ੍ਰਧਾਨ ਰੇਨੂੰ ਬਾਲਾ, ਜਸਵਿੰਦਰ ਵੈਡਲ, ਸੋਨੀਆ ਭੱਟੀ, ਮੀਰਾ ਖੋਸਲਾ, ਯੁਵਾ ਮੀਤ ਪ੍ਰਧਾਨ ਪੀ੍ਤੀ ਆਦਿ ਨੇ ਵਿਸੇਸ ਤੋਰ ਤੇ ਸਿਰਕਤ ਕਰਦਿਆਂ ਭਰੋਸਾ ਦਿਵਾਇਆ ਕਿ 6 ਜੂਨ ਨੂੰ ਸਾਡੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਜੀ, ਰਾਸਟਰੀ ਚੇਅਰਮੈਨ ਹਨੀ ਭਾਰਦਵਾਜ ਜੀ ਅਤੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਜੀ ਆਦੇਸ਼ ਕਰਨਗੇ, ਉਸੇ ਹੀ ਤਰਾਂ ਸ਼ਹੀਦਾਂ ਨੂੰ ਆਪਣੀ ਨਿੱਘੀ ਸ਼ਰਧਾ ਦੇ ਫੁੱਲ ਭੇਟ ਕਰਨਗੇ। Share the News