ਲੁਧਿਆਣਾ ਦੇ ਪਿੰਡਾਂ ਚ ਹੋਈ ਕੈਟਲ ਸ਼ੈੱਡਾਂ ਦੀ ਉਸਾਰੀ ਸ਼ੁਰੂ……..
ਲੁਧਿਆਣਾ ਦੇ ਪਿੰਡਾਂ ਚ ਹੋਈ ਕੈਟਲ ਸ਼ੈੱਡਾਂ ਦੀ ਉਸਾਰੀ ਸ਼ੁਰੂ
ਲੁਧਿਆਣਾ,( ਰਾਮ ਕਸ਼ਅਪ ,ਸੁਖਚੈਨ ਮਹਿਰਾ ) ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ। ਜਿਸਦੇ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਿ ਛੱਪੜਾਂ ਦਾ ਨਵੀਨੀਕਰਨ, ਨਹਿਰਾਂ ਅਤੇ ਖਾਲਿਆ ਦਾ ਨਵੀਨੀਕਰਨ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਪਾਣੀ ਦੀ ਸਾਂਭ-ਸੰਭਾਲ ਦੇ ਕੰਮ, ਸੋਲਿਡ ਵੇਸਟ ਮੈਨੇਜਮੈਂਟ ਪ੍ਰੌਜੈਕਟਸ, ਫਲੱਡ ਪ੍ਰੌਟੈਕਸ਼ਨ ਦੇ ਕੰਮ, ਪਲਾਂਟੇਸ਼ਨ ਆਦਿ। ਇਸ ਸਬੰਧੀ ਮਗਨਰੇਗਾ ਵਿਭਾਗ ਵਿੱਚ ਕੰਮ ਕਰ ਰਹੇ ਜ਼ਿਲਾ ਵਰਕਸ ਮੈਨੇਜਰ ਸ਼੍ਰੀ ਪ੍ਰਭਜੋਤ ਸਿੰਘ ਵੱਲੋ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਦੇ ਜੋਬ ਕਾਰਡ ਹੋਲਡਰ ਜੋ ਕਿ (ਅਨੁਸੂਚਿਤ ਜਾਤੀ, ਔਰਤ ਪ੍ਰਧਾਨ ਘਰਾਂ, ਛੋਟੇ ਕਿਸਾਨ, ਗਰੀਬੀ ਰੇਖਾ ਤੋ ਥੱਲੇ ਰਹਿਣ ਵਾਲੇ ਪਰਿਵਾਰ, ਅਪੰਗ ਮੁੱਖੀ ਪਰਿਵਾਰਾਂ, ਭੌਂ ਸੁਧਾਰ ਦੇ ਲਾਭਪਾਤਰੀਆ, ਇੰਦਰਾ ਅਵਾਸ ਯੋਜਨਾ ਦੇ ਲਾਭਪਾਤਰੀਆ) ਨੂੰ ਸਹਾਇਕ ਧੰਦਾ ਅਪਣਾਉਣ ਸਬੰਧੀ ਅਤੇ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮਗਨਰੇਗਾ ਸਕੀਮ ਦੀ ਗਾਈਡਲਾਈਨਾਂ ਤਹਿਤ ਇਹ ਪਸ਼ੂਆ ਦੇ ਬਾੜੇ ਬਣਾਏ ਜਾ ਸਕਦੇ ਹਨ। ਇਸ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋ ਮਗਨਰੇਗਾ ਸਕੀਮ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਸੰਦੀਪ ਕੁਮਾਰ ਦੀ ਯੌਗ ਅਗਵਾਈ ਹੇਠ ਜ਼ਿਲਾ ਲੁਧਿਆਣਾ ਦੇ 13 ਬਲਾਕਾਂ ਦੇ ਪਿੰਡਾਂ ਵਿੱਚ ਲੱਗਭੱਗ 500 ਲਾਭਪਾਤਰੀਆ ਦੇ ਘਰਾਂ ਵਿੱਚ ਪਸ਼ੂਆ ਦੇ ਬਾੜੇ ਬਣਾਏ ਜਾ ਰਹੇ ਹਨ। ਉਹਨਾ ਵੱਲੋ ਦੱਸਿਆ ਗਿਆ ਕਿ ਜਿੰਨ੍ਹਾਂ ਪਸ਼ੂਧਾਰਕਾਂ ਕੋਲ 6 ਪਸ਼ੂ ਹੋਣਗੇ ਉਨ੍ਹਾਂ ਨੁੰ 400 ਸਕੇਅਰ ਫੂੱਟ ਅਤੇ ਜਿਨ੍ਹਾਂ ਪਸ਼ੂਧਾਰਕਾਂ ਕੋਲ 4 ਪਸ਼ੂ ਹੋਣਗੇ, ਉਨ੍ਹਾਂ ਨੂੰ 300 ਸਕੇਅਰ ਫੁੱਟ ਦਾ ਸ਼ੈੱਡ ਬਣਾ ਕੇ ਦਿੱਤਾ ਜਾਵੇਗਾ, ਜਿਸ ਵਿੱਚ ਉਹ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਰ ਸਕਣਗੇ। ਉਨ੍ਹਾ ਕਿਹਾ ਕਿ ਇਸ ਸਕੀਮ ਦੀ ਵਧੇਰੇ ਜਾਣਕਾਰੀ ਲਈ ਲਾਭਪਾਰੀਆ ਵੱਲੋ ਆਪਣੇ ਸਬੰਧਤ ਬਲਾਕਾਂ ਦੇ ਬੀ.ਡੀ.ਪੀ.ਓ ਦਫਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ