Friday, November 15, 2024
Breaking Newsਪੰਜਾਬਮੁੱਖ ਖਬਰਾਂ

ਬਠਿੰਡਾ ਚ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਬਰਦਾਸਤ ਨਹੀਂ -ਐਸ ਐਸ ਪੀ

ਬਠਿੰਡਾ ਚ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਬਰਦਾਸਤ ਨਹੀਂ -ਐਸ ਐਸ ਪੀ
ਬਠਿੰਡਾ, ( ਸੱਤਪਾਲ ਮਾਨ ) :– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਨਸ਼ਿਆਂ ਖ਼ਿਲਾਫ਼ ਆਰੰਭੀ ਮੁਹਿੰਮ ਦੇ ਬਠਿੰਡਾ ਜ਼ਿਲੇ ਵਿਚ ਸਾਰਥਕ ਨਤੀਜੇ ਨਿਕਲੇ ਹਨ। ਬਠਿੰਡਾ ਜ਼ਿਲਾ ਪੁਲਿਸ ਨੇ ਪਿੱਛਨੇ ਇਕ ਸਾਲ ’ਚ 666 ਐਨ ਡੀ ਪੀ ਐਸ ਦੇ ਪਰਚੇ ਦਰਜ ਕਰਕੇ 1032 ਤਸਕਰਾਂ ਨੂੰ ਜੇਲ ਭੇਜਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਅੱਜ ਇੱਥੇ ‘ਨਸ਼ਿਆਂ ਖ਼ਿਲਾਫ਼ ਤੇ ਨਜਾਇਜ਼ ਤਸਕਰੀ ਖ਼ਿਲਾਫ਼ ਕੌਮਾਂਤਰੀ ਦਿਹਾੜੇ’ ਦੀ ਪੂਰਵ ਸੰਧਿਆਂ ’ਤੇ ਵਿਸ਼ੇਸ਼ ਗੱਲਬਾਤ ਦੌਰਾਨ ਐਸ ਐਸ ਪੀ ਡਾ: ਨਾਨਕ ਸਿੰਘ ਨੇ ਕਿਹਾ ਕਿ ਜ਼ਿਲੇ ’ਚ ਨਸ਼ਿਆਂ ਦੀ ਤਸਕਰੀ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਮੁਕਤ ਕਰਨ ਦੇ ਕੀਤੇ ਵਾਅਦੇ ਨੂੰ ਜ਼ਿਲਾ ਪੁਲਿਸ ਪੂਰੀ ਸੰਜੀਦਗੀ ਨਾਲ ਲਾਗੂ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਨੂੰ ਜ਼ਿਲਾ ਪੁਲਿਸ ਕੇਵਲ ਕੋਵਿਡ ਦੇ ਖਾਤਮੇ ਨਾਲ ਜੋੜ ਕੇ ਹੀ ਨਹੀਂ ਚੱਲ ਰਹੀ ਬਲਕਿ ਜ਼ਿਲੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਨਾਲ ਵੀ ਜੋੜ ਕੇ ਅੱਗੇ ਵਧ ਰਹੀ ਹੈ। ਉਨਾਂ ਦੱਸਿਆ ਕਿ ਹਰੇਕ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਾ ਜਾਵੇ ਅਤੇ ਜ਼ਿਲੇ ਨੂੰ ਨਸ਼ਾ ਮੁਕਤ ਬਣਾਇਆ ਜਾਵੇ।
ਜ਼ਿਲੇ ’ਚ ਪਿੱਛਲੇ ਇਕ ਸਾਲ ਦੌਰਾਨ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਸਫ਼ਲਤਾ ਦਾ ਵੇਰਵਾ ਦਿੰਦਿਆਂ ਡਾ: ਨਾਨਕ ਸਿੰਘ ਨੇ ਦੱਸਿਆ ਕਿ ਹੁਣ ਤੱਕ ਦਰਜ ਉਕਤ ਮਾਮਲਿਆਂ ’ਚ 6.579 ਕਿਲੋਗ੍ਰਾਮ ਹੈਰੋਇਨ, 0.022, ਗ੍ਰਾਮ ਸਮੈਕ, 1.400 ਕਿਲੋਗ੍ਰਾਮ ਚਰਸ, 11 ਕਿਲੋ 515 ਗ੍ਰਾਮ ਅਫ਼ੀਮ, 42 ਕੁਇੰਟਲ 69 ਕਿੱਲੋ ਪੋਸਤ ਚੂਰਾ, 43 ਕਿੱਲੋ 898 ਗ੍ਰਾਮ ਗਾਂਜਾ, 1.006 ਕਿਲੋਗ੍ਰਾਮ ਭੰਗ, 0.560 ਕਿਲੋ ਨਸ਼ੀਲਾ ਪਾਊਡਰ, 892 ਸੀਸ਼ੀਆਂ ਨਸ਼ੀਲਾ ਤਰਲ, 0.050 ਕਿਲੋ ਸੁਲਫਾ ਅਤੇ 1841411 ਨਸ਼ੇ ਦੇ ਰੂਪ ’ਚ ਵਰਤੀਆਂ ਜਾਣ ਵਾਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ। ਇਸ ਤੋਂ ਇਲਾਵਾਂ ਨਸ਼ਾ ਤਸ਼ਕਰੀ ਨਾਲ ਸਬੰਧਤ 18 ਭਗੌੜੇ ਵੀ ਜ਼ਿਲਾ ਪੁਲਿਸ ਨੇ ਇਸ ਸਮੇਂ ਦੌਰਾਨ ਦਬੋਚੇ ਹਨ।
ਉਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਸੂਚਨਾ ਪੁਲਿਸ ਨੂੰ ਬੇਝਿਜਕ ਦੇਣ। ਉਨਾਂ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ।

Share the News

Lok Bani

you can find latest news national sports news business news international news entertainment news and local news