ਲੁਧਿਆਣਾ ਚ ਮਨੀਸ਼ਾ ਨੂੰ ਇੰਨਸਾਫ ਦਿਵਾਉਣ ਲਈ ਦਸਤਖ਼ਤ ਮੁਹਿੰਮ ਚਲਾਈ ਗਈ
ਲੁਧਿਆਣਾ ਚ ਮਨੀਸ਼ਾ ਨੂੰ ਇੰਨਸਾਫ ਦਿਵਾਉਣ ਲਈ ਦਸਤਖ਼ਤ ਮੁਹਿੰਮ ਚਲਾਈ ਗਈ
ਲੁਧਿਆਣਾ (ਸੁਖਚੈਨ ਮਹਿਰਾ, ਰਾਮ ਰਾਜਪੂਤ) ਸਰਵਜਨ ਕਲਿਆਣ ਪ੍ਰੀਸ਼ਦ ਰਜਿ ਦੀ ਸਮੁੱਚੀ ਟੀਮ ਵਲੋਂ ਮਨੀਸ਼ਾ ਦੀ ਦਰਦਨਾਕ ਮੌਤ ਤੇ ਚੋੜਾ ਬਜ਼ਾਰ ਦੇ ਨਜ਼ਦੀਕ ਘੰਟਾਘਰ ਚੌਕ ਮਨੀਸ਼ਾ ਦੀਆਂ ਹਸਪਤਾਲ ਵਾਲੀਆ ਫੋਟੋਆ ਵਾਲੇ ਬੋਰਡ ਤੇ ਲੁਧਿਆਣਾ ਵਾਸੀਆਂ ਦੇ ਦਸਤਖਤ ਬੋਰਡ ਤੇ ਕਰਵਾ ਕੇ ਬੇਟੀ ਮਨੀਸ਼ਾ ਨੂੰ ਇੰਨਸਾਫ ਦਿਵਾਉਣ ਦੇ ਲਈ ਦਸਤਖ਼ਤ ਮੁਹਿੰਮ ਚਲਾਈ ਗਈ ਜਿਸ ਵਿੱਚ ਡਾਕਟਰ.ਡੀ.ਪੀ.ਖੋਸਲਾ ਨੇ ਕਿਹਾ ਕਿ ਯੂ.ਪੀ ਦੇ ਹਾਥਰਸ ਦੇ ਪਿੰਡ ਚੰਦਪਾ ਦੇ ਇਹ ਉਹ ਦਰਿੰਦੇ ਨੇ ਜਿਨ੍ਹਾਂ ਨੇ ਮਨੀਸ਼ਾ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਦੀ ਰੀੜ੍ਹ ਦੀ ਹੱਡੀ ਤਿੰਨ ਥਾਂ ਤੋਂ ਤੋੜ ਦਿੱਤੀ ਠੀਕ ਉਸ ਤੋ ਬਆਦ ਉਸ ਦੀ ਜੀਭ ਵੱਡ ਦਿੱਤੀ ਗਈ ਜਿਸ ਕਾਰਨ ਬੇਟੀ ਮਨੀਸ਼ਾ ਇੰਨੇ ਜਖਮਾਂ ਦੀ ਤਾਪ ਨਾ ਝੱਲਦੀ ਹੋਈ ਉਹ ਵਿਚਾਰੀ ਬੇ-ਰਹਿਮ ਦੁਨੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਈ।ਮਨੀਸ਼ਾ ਬੇਟੀ ਦੇ ਕਾਤਲ ਦਰਿੰਦਿਆਂ ਨੂੰ ਏਹੋ ਜਿਹੀ ਸਜਾ ਮਿਲਣੀ ਚਾਹੀਦੀ ਹੈ ਕਿ ਸਿੱਧੀ ਫ਼ਾਂਸੀ ਦਿੱਤੀ ਜਾਵੇ ਅਤੇ ਇਹ ਦਰਿੰਦੇ ਵੀ ਫਾਂਸੀ ਦੇ ਤਖ਼ਤੇ ਉੱਤੇ ਚੜ੍ਹ ਕੇ ਉਹ ਦਰਦ ਮਹਿਸੂਸ ਕਰਨ ਇਨ੍ਹਾਂ ਸਬਦਾ ਦਾ ਪ੍ਰਗਟਾਵਾ ਕਰਦਿਆਂ ਡਾ.ਡੀ.ਪੀ. ਖੋਸਲਾ ਨੇ ਕਿਹਾ ਕਿ ਨਿਆਂ ਪਾਲਿਕਾ ਤੇ ਪੁਲਿਸ ਪ੍ਰਸ਼ਾਸਨ ਤੋ ਇਕ ਸੱਚੇ ਇਨਸਾਫ਼ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਦਸਤਖਤ ਕੀਤਾ ਬੋਰਡ ਅਸੀਂ ਰਾਸਟਰਪਤੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਜਾਵੇਗਾ। ਇਸ ਮੌਕੇ ਸਰਵਜਨ ਕਲਿਆਣ ਪ੍ਰੀਸ਼ਦ ਦੇ ਜਰਨਲ ਸਕੱਤਰ ਆਨੰਦ ਮਿਸ਼ਰਾ, ਸੰਦੀਪ ਸ਼ਰਮਾ,ਐਡਵੋਕੇਟ ਸੁਨੀਤਾ,ਸਕੱਤਰ ਪਰਮਜੀਤ ਕੌਰ, ਸਵੀਟੀ, ਧਨਵੰਤੀ,ਸਿਲਵੰਤੀ, ਸੁਨੀਤਾ,ਰਜਨੀ, ਵਿੱਕੀ, ਨਿਤੀਸ਼ ਸ਼ਰਮਾ,ਮਨੀ,ਅਰੁਣ, ਮੋਹਿਤ ਦੁਵੈਦੀ, ਸੋਨੂੰ ਤਿਵਾੜੀ, ਵਿਕਾਸ ਯਾਦਵ, ਧਰਮਵੀਰ ਯਾਦਵ, ਉਮਾਸੰਕਰ, ਦੇਸ਼ਰਾਜ ਰਾਮਬਿਲਾਸ,ਅਸ਼ੋਕ ਭੱਟੀ,ਜੰਗ ਬਹਾਦੁਰ,ਅਜੇ ਖੰਨਾ,ਸੁਰਿੰਦਰ ਕਲਿਆਣ,ਮੈਡਮ ਸੰਦੀਪ ਸ਼ਰਮਾ,ਰਵਿੰਦਰ ਭੋਗਲ ਅਤੇ ਵਿਨੇ ਕੁਮਾਰ ਆਦਿ ਮੌਜੂਦ ਸਨ।