ਥਾਣਾ ਦਰੇਸੀ ਨੇ ਕਾਬੂ ਕੀਤੇ 2 ਲੁਟਾ ਖੋਹਾਂ ਕਰਨ ਵਾਲੇ ………
ਥਾਣਾ ਦਰੇਸੀ ਨੇ ਕਾਬੂ ਕੀਤੇ 2 ਲੁਟਾ ਖੋਹਾਂ ਕਰਨ ਵਾਲੇ ………
ਲੁਧਿਆਣਾ, ( ਰਾਮ ਰਾਜਪੂਤ, ਸੁਖਚੈਨ ਮਹਿਰਾ )ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ ਵੱਲੋਂ ਭੈੜੇ ਅਤੇ ਮਾੜੇ ਅਨਸਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਥਾਣਾ ਦਰੇਸੀ ਦੀ ਪੁਲਿਸ ਪਾਰਟੀ ਨੇ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
ਜਿਨ੍ਹਾਂ ਨੇ 18-09-2020 ਨੂੰ ਨਵਭਾਰਤ ਪਾਰਕਿੰਗ ਕੋਲੋਂ ਪੈਦਲ ਜਾ ਰਹੇ ਕ੍ਰਿਸ਼ਨ ਗੋਪਾਲ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਮਕਾਨ ਨੰ : 1310 ਗਲੀ ਨੰ: 2 ਨੇੜੇ ਨਵਭਾਰਤ ਡਾਇੰਗ ਸੇਖੇਵਾਲ ਰੋਡ ਕੋਲੋਂ ਝਪਟ ਮਾਰ ਕੇ ਸੋਨੇ ਦੀ ਚੈਨ ਖੋਹ ਲਈ ਸੀ ਜਿਸ ਤੇ ਥਾਣਾ ਦਰੇਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁੱਦਈ ਕ੍ਰਿਸ਼ਨ ਗੋਪਾਲ ਅ/ਧ 379 ਬੀ, 34 ਭਾ.ਦੰਡ ਥਾਣਾ ਦਰੇਸੀ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਤੇ ਦਰਜ ਕਰਕੇ ਸੀਨੀਅਰ ਅਫਸਰਾਂ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਤਫਦੀਸ਼ ਅਮਲ ਵਿੱਚ ਲਿਆਂਦੀ ਦੌਰਾਨੇ ਤਫਤੀਸ਼ ਦੋਸ਼ੀ (1)ਬਲਜੀਤ ਰਾਮ ਉਰਫ ਰਿੰਕੂ ਪੁੱਤਰ ਤੇਜਾ ਰਾਮ ਵਾਸੀ ਪਿੰਡ ਪੈਂਦੀ ਜਗੀਰ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਅਤੇ (2)ਅਸ਼ੀਸ਼ ਕੁਮਾਰ ਉਰਫ ਸ਼ਸ਼ੀ ਪੁੱਤਰ ਲੇਟ ਮੱਖਣ ਲਾਲ ਵਾਸੀ ਪਿੰਡ ਮਾਹਲ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਿਨ੍ਹਾਂ ਪਾਸੋਂ ਖੋਹ ਕੀਤੀ ਚੈਨ ਬਰਾਮਦ ਕਰਵਾਈ ਗਈ ਅਤੇ ਪਲਸਰ ਮੋਟਰਸਾਈਕਲ ਦੇ ਪੁਰਜੇ ਬਰਾਮਦ ਕੀਤੇ ਗਏ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਨੇ ਮੰਨਿਆ ਕਿ ਉਹ ਚੋਰੀ ਦੇ ਮੋਟਰਸਾਈਕਲ ਪਰ ਲੁੱਟਾਂ ਖੋਹਾਂ ਕਰਨ ਤੋਂ ਬਾਅਦ ਮੋਟਰਸਾਈਕਲ ਦੇ ਵੱਖ ਵੱਖ ਪੁਰਜ਼ੇ ਕਰਕੇ ਵੇਚ ਦਿੰਦੇ ਸਨ ਅਤੇ ਦੋਨਾਂ ਦੋਸ਼ੀਆਂ ਉਪਰ ਥਾਣਾ ਫਗਵਾੜਾ ਸਿਟੀ ਅਤੇ ਥਾਣਾ ਗੁਰਾਇਆ ਸਿਟੀ ਵਿੱਚ ਪਹਿਲਾਂ ਤੋਂ ਹੀ ਮੁਕੱਦਮੇ ਦਰਜ ਹਨ ਦੋਸ਼ੀਆਨ ਬਲਜੀਤ ਰਾਮ ਉਰਫ਼ ਰਿੰਕੂ ਅਤੇ ਅਸ਼ੀਸ਼ ਕੁਮਾਰ ਉਸੀ ਉਕਤਾਨ ਨੇ ਪੁੱਛ ਕੇ ਇਸ ਦੌਰਾਨ ਦੱਸਿਆ ਕਿ ਉਹ ਫਗਵਾੜਾ ਸਿਟੀ ਵਿੱਚੋਂ ਪਲਸਰ ਮੋਟਰਸਾਈਕਲ ਚੋਰੀ ਕੀਤਾ ਸੀ ਅਤੇ ਸ਼ਿਵਪੁਰੀ ਰੋਡ ਉੱਤੇ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਮੋਬਾਈਲ ਫੋਨ ਖੋਹ ਕੀਤਾ ਸੀ ਜਿਸ ਸਬੰਧੀ ਮੁਤਾਬਕਾਂ ਥਾਣਿਆਂ ਤੋਂ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ