ਇਸ ਪਿੰਡ ਦੇ ਲੋਕ ਕਿਊ ਹਨ ਦਹਿਸ਼ਤ ਚ ……
ਇਸ ਪਿੰਡ ਦੇ ਲੋਕ ਕਿਊ ਹਨ ਦਹਿਸ਼ਤ ਚ ……
ਖਾਲੜਾ ( ਦਲਬੀਰ ਉਧੋਕੇ ) ਤਰਨਤਾਰਨ ਅਧੀਨ ਆਉਦੇ ਪਿੰਡ ਮਾੜੀ ੳੁਧੋਕੇ ਦੇ ਲੋਕ ਅੱਜ ਕਲ ਦਹਿਸਤ ਦੇ ਛਾੲੇ ਹੇਠ ਜਿੳੁਣ ਲੲੀ ਮਜਬੂਰ ਹਨ ! ਕਿੳੁਕਿ ੲਿਕ ਬੈਲ ਪਿਛਲੇ ਅੱਠ ਦਿੰਨ ਤੋ ਪਿੰਡ ਦੀਅਾ ਗਲੀਅਾ ਵਿਚ ਘੁਮ ਰਿਹਾ ਅਤੇ ਕੲੀਅਾ ਤੇ ਹਮਲਾ ਵੀ ਕਰ ਚੁੁੱਕਾ ! ੲਿਸ ਮੌਕੇ ਪਰੈਸ ਨਾਲ ਗੱਲਬਾਤ ਕਰਦਿਅਾ ਪਿੰਡ ਵਾਸੀ ਡਾਂ ਬਾਦਲ , ਮੁੱਖਤਿਅਾਰ ਸਿੰਘ , ਬਲਕਾਰ ਸਿੰਘ ਦਰਜੀ ਹੱਟੀ ਵਾਲਾ , ਸੋਨਾ ਸਿੰਘ ਮੈਬਰ , ਸੇਰੀ ਮੋਟਰ ਵਾਲਾ, ਗੁਰਜਿੰਦਰ ਫੀਡ ਸਟੋਰ , ਬਲਰਾਜ ਸਿੰਘ ਕੁਲਜੀਤ ਸਿੰਘ , ਡਾਂ ਗੁਰਵੇਲ ਸਿੰਘ (ਕਾਲੂ) ਜਗਜੀਤ ਸਬਜੀ ਵਾਲਾ ਗੋਰਾ ਸਿੰਘ , ਸੁਖਵਿੰਦਰ ਸਿੰਘ ਅਾਦਿ ਤਕਰੀਬਨ ਅੱਧੀ ਦਰਜਨ ਲੋਕਾ ਨੇ ਦੱਸਿਅਾ ੲਿਹ ਬਲਦ ਸਿਧਾ ਅਾਕੇ ਹੱਮਲਾ ਕਰ ਦਿੱਦਾ ਹੈ ਪਿਛੇ ਜਿਹੇ ੲਿਸਨੇ ਕਸਮੀਰ ਸਿੰਘ ਪੁੱਤਰ ੳੁਧਮ ਸਿੰਘ ਤੇ ਹਮਲਾ ਕਰ ਦਿੱਤਾ ਜਿਸਨੂੰ ਬੜੀ ਜਦੋਜਹਿਦ ਨਾਲ ਬਚਾੲਿਅਾ ਗਿਅਾ ਸੀ! ੳੁਨਾ ਦੱਸਿਅਾ ਕਿ ਜੇਕਰ ੲਿਸ ਬਲਦ ਨੂੰ ਡਾਗ ਨਾਲ ਭਜਾੳੁਣ ਦੀ ਕੋਸਿਸ ਕਰਦੇ ਹਾ ਤਾ ੲਿਹ ਡਾਗ ਵਾਲੇ ਅਾਦਮੀ ਤੇ ਪੂਰੀ ਫੁਰਤੀ ਨਾਲ ਹਮਲਾ ਕਰ ਦਿੰਦਾ ਹੈ ਅਤੇ ਨਾ ਹੀ ੲਿਹ ਬਲਦ ਕਿਸੇ ਤੋ ਡਰਦਾ ਹੈ ਅਤੇ ਨਾ ਹੀ ਕਿਤੇ ਜਾਦਾ ਹੈ ! ਪਿੰਡ ਵਾਸੀਅਾ ਕਿਹਾ ਕਿ ਅਸੀ ਤਾ ਡਰਦੇ ਅਾਪਣੇ ਬੱਚਿਅਾ ਨੂੰ ਘਰੋ ਬਾਹਰ ਨਹੀ ਜਾਣ ਦਿਦੇ ਕਿ ਪਤਾ ਨਹੀ ਕਦੋ ੲਿਹ ਸਾਡੇ ਬੱਚਿਅਾ ਤੇ ਹਮਲਾ ਕਰ ਦੇਵੇ ੳੁਨਾ ਕਿਹਾ ਕਿ ਕੱਲ ਤੋ ਸਕੂਲ ਵੀ ਲੱਗ ਰਹੇ ਹਨ ਅਸੀ ਸਹਿਮੇ ਹੋੲੇ ਹਾ ਕਿ ਜੇਕਰ ਸਕੂਲ ਜਾਣ ਸਮੇ ੲਿਸ ਬਲਦ ਨੇ ਕਿਸੇ ਬੱਚੇ ਨੂੰ ਜਖਮੀ ਕਰ ਦਿਤਾ ਤਾ ਜੁਮੇਵਾਰ ਕੌਣ ਹੋਵੇਗਾ ੳੁਨਾ ਕਿਹਾ ਕਿ ਜੇਕਰ ਅਸੀ ਖੁਦ ਕੋੲੀ ਕਦਮ ੳੁਠਾੲਿਅਾ ਤਾ ਧਰਮ ਦੇ ਠੇਕੇਦਾਰਾ ਨੇ ਧਰਮ ਦਾ ਰੋਲਾ ਪਾਕੇ ਕੇਸ ਦਰਜ ਕਰਵਾ ਦੇਣੇ ਹਨ ਪਰ ਹੁਣ ੲਿਹ ਬਲਦ ਨੇ ਪਿਛਲੇ ਅੱਠ ਦਿੰਨ ਤੋ ਪਿੰਡ ਵਿਚ ਦਹਿਸਤ ਪਾੲੀ ਹੋੲੀ ਹੈ ! ੳੁਨਾਂ ਜਿਲਾ ਪ੍ਸਾਸਨ ਅਤੇ ਸਬੰਧਤ ਮਹਿਕਮੇ ਤੋ ਮੰਗ ਕੀਤੀ ਕਿ ੲਿਸ ਘਾਤਕ ਬਲਦ ਅਤੇ ਪਿੰਡ ਦੀਅਾ ਗਲੀਅਾ ਵਿਚ ਸਰੇਅਾਮ ਬਲਦ ਦੇ ਰੂਪ ਵਿੱਚ ਘੁਮਦੀ ਮੌਤ ਨੂੰ ਫੜਕੇ ਕਿਸੇ ਜੰਗਲ ਵਿਚ ਛੱਡਿਅਾ ਜਾਵੇ