ਆਮ ਆਦਮੀ ਪਾਰਟੀ ਦੇ ਇਸ ਨੇਤਾ ਨੇ ਸਰਕਾਰ ਨੂੰ ਕੀ ਕਿਹਾ ……
ਆਮ ਆਦਮੀ ਪਾਰਟੀ ਦੇ ਇਸ ਨੇਤਾ ਨੇ ਸਰਕਾਰ ਨੂੰ ਕੀ ਕਿਹਾ ……
ਨਵਾਂਸ਼ਹਿਰ ( ਸੁਖਵਿੰਦਰ ) ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਵਿਧਾਨ ਸਭਾ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਨਾ ਦੀ ਕੋਈ ਵੀ ਚੀਜ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ ਜੇਲ੍ਹ ਵਿਚ ਕੈਦੀਆਂ ਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਸੂਬੇ ਅੰਦਰ ਜਿਆਦਾਤਰ ਪੁਲਿਸ ਨਫਰੀ ਲੀਡਰਾਂ ਦੀ ਸੁਰੱਖਿਆ ਵਿਚ ਲੱਗੀ ਹੋਈ ਹੈ | ਜਦਕਿ ਜੇਲ੍ਹ ਅੰਦਰ ਬੰਦ ਹਜ਼ਾਰਾਂ ਕੈਦੀਆਂ ਨੂੰ ਸੰਭਾਲਣ ਵਾਸਤੇ ਪੁਲਿਸ ਦੀ ਗਿਣਤੀ ਨਾ-ਮਾਤਰ ਹੈ | ਸਰਕਾਰ ਆਪਣੇ ਹੀ ਮੰਤਰੀਆਂ ਨਾਲ ਲੜ੍ਹਾਈ ਵਿਚ ਉਲਝੀ ਹੋਈ ਹੈ | ਮੁਲਾਜ਼ਮ ਵਰਗ ਵੀ ਸਰਕਾਰ ਤੋਂ ਖ਼ਫ਼ਾ ਹੈ ¢ ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਕੈਪਟਨ ਸਰਕਾਰ ਨੇ ਆਪਣੀ ਕਾਰਜਸ਼ੈਲੀ ਵਿਚ ਸੁਧਾਰ ਨਾ ਕੀਤਾ ਤਾਂ ਪਾਰਟੀ ਸਰਕਾਰ ਦੇ ਵਿਰੁੱਧ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕਰੇਗੀ |