ਕਿਥੇ ਪੁਲਿਸ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ……..
ਕਿਥੇ ਪੁਲਿਸ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਅਮ੍ਰਿਤਸਰ ( ਹੀਰਾ ਸਿੰਘ ) ਪੰਜਾਬ ਦੇ ਲੋਕ ਪਹਿਲਾ ਹੀ ਕੋਰੋਨਾ ਤੋਂ ਪਰੇਸ਼ਾਨ ਹਨ ਤੇ ਹੁਣ ਹਰ ਦਿਨ ਸੁਰੱਖਿਆ ਚ ਰਹਿਣ ਵਾਲੀ ਪੰਜਾਬ ਪੁਲਿਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਨਾਲ ਇਕ ਨੌਜਵਾਨ ਨੂੰ ਖ਼ੁਦਕੁਸ਼ੀ ਕਰਨੀ ਪਈ ਮਾਮਲਾ ਹੈ ਪੰਜਾਬ ਦੇ ਅਮ੍ਰਿਤਸਰ ਦਾ ਜਿਥੇ ਤਰਨ ਤਾਰਨ ਰੋਡ ‘ਤੇ ਮੁਰੱਬੇ ਵਾਲੀ ਗਲੀ ‘ਚ ਰਹਿਣ ਵਾਲੇ ਨੌਜਵਾਨ ਸੰਦੀਪ ਭਾਟੀਆ ਨੇ ਪੁਲਿਸ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ਨੌਜਵਾਨ ਪੁਲਿਸ ਤੋਂ ਕਾਫੀ ਦਿਨਾਂ ਤੋਂ ਤੰਗ ਸੀ ਲੋਕਾਂ ਨੇ ਇਸ ਗੱਲ ਦਾ ਵਿਰੋਧ ਇਕੱਠੇ ਹੋ ਕੇ ਕੀਤਾ ਤਾ ਮੌਕੇ ਤੇ ਵੱਡੇ ਅਫਸਰਾਂ ਨੇ ਪਹੁੰਚ ਕੇ ਲੋਕਾਂ ਨੂੰ ਸਾਂਤ ਕਰਵਾਇਆ ਤੇ ਦੋਸੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ