ਪੰਜਾਬ ਬਿਜਲੀ ਬੋਰਡ ਦਾ ਕਾਰਨਾਮਾ ……..
ਪੰਜਾਬ ਬਿਜਲੀ ਬੋਰਡ ਦਾ ਕਾਰਨਾਮਾ ……..
ਨਵਾਂਸ਼ਹਿਰ ( ਸੁਖਵਿੰਦਰ ) ਬਿਜਲੀ ਦੇ ਇਕ ਆਪਣੇ ਹੀ ਖਪਤਕਾਰ ਨੂੰ ਢਾਈ ਲੱਖ ਰੁਪਏ ਦਾ ਝਟਕਾ ਮਾਰਿਆ ਹੈ | ਇਸ ਝਟਕੇ ‘ਤੋਂ ਡੋਰ ਭੌਰ ਹੋਇਆ ਅਸ਼ੋਕ ਕੁਮਾਰ ਨਾਂਅ ਦਾ ਖਪਤਕਾਰ ਉਸ ਨਾਲ ਹੋਈ ਇਸ ਜੱਗੋਂ ਤੇਰ੍ਹਵੀਂ ਦੇ ਹੱਲ ਲਈ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ | ਅਸ਼ੋਕ ਕੁਮਾਰ ਵਾਸੀ ਲਖਦਾਤਾ ਪੀਰ ਵਾਲੀ ਗਲੀ, ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦੇ ਘਰ ਦਾ ਸਾਰਾ ਲੋਡ 600 ਵਾਟ ਹੈ | ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਉੱਪ ਮੁੱਖ ਇੰਜੀਨੀਅਰ ਵੰਡ ਨਵਾਂਸ਼ਹਿਰ ਨੂੰ ਲਿਖ ਕੇ ਇਹ ਬਿੱਲ ਮੁਆਫ਼ ਕਰਨ ਲਈ ਇਹ ਆਖ ਕੇ ਬੇਨਤੀ ਕੀਤੀ ਸੀ ਕਿ ਉਸਨੇ ਐਨੀ ਬਿਜਲੀ ਫੂਕੀ ਹੀ ਨਹੀਂ ਜਿਨ੍ਹਾਂ ਉਸ ਨੂੰ ਬਿੱਲ ਭੇਜ ਦਿੱਤਾ ਗਿਆ | ਇਸ ਵਿਚ ਜ਼ਰੂਰ ਕੋਈ ਮੀਟਰ ਦਾ ਨੁਕਸ ਹੈ | ਉੱਪ ਮੁੱਖ ਇੰਜੀਨੀਅਰ ਨਵਾਂਸ਼ਹਿਰ ਦਾ ਕਹਿਣਾ ਸੀ ਕਿ ਢਾਈ ਲੱਖ ਰੁਪਏ ਦਾ ਮਾਮਲਾ ਸੁਣਨਾ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ | ਜਿਸ ਕਾਰਨ ਉਸ ਦਾ ਮਾਮਲਾ ਚੀਫ਼ ਇੰਜੀਨੀਅਰ ਉੱਤਰੀ ਜ਼ੋਨ ਜਲੰਧਰ ਕੋਲ ਚਲਾ ਗਿਆ | ਜਿਸ ਨੇ ਉਸ ਨੂੰ ਇਸ ਰਕਮ ਦਾ 20 ਪ੍ਰਤੀਸ਼ਤ ਭਾਵ 50 ਹਜ਼ਾਰ ਰੁਪਈਆ ਫ਼ੌਰੀ ਜਮਾਂ ਕਰਵਾਉਣ ਲਈ ਕਿਹਾ ਹ ੈ ਜੋ ਉਹ ਜਮਾਂ ਕਰਵਾਉਣ ਤੋਂ ਅਸਮਰਥ ਹੈ | ਉਸ ਨੇ ਅਧਿਕਾਰੀਆਂ ਕੋਲ ਇਨਸਾਫ਼ ਦੀ ਮੰਗ ਕੀਤੀ ਹੈ | ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਆਗੂ ਜਸਬੀਰ ਦੀਪ ਨੇ ਆਖਿਆ ਕਿ ਜਦ ਬਿਜਲੀ ਦੇ ਮੀਟਰ ਖਪਤਕਾਰਾਂ ਦੇ ਘਰਾਂ ਤੋਂ ਬਾਹਰ ਲੱਗੇ ਹੋਏ ਹਨ ਤਾਂ ਫਿਰ ਮੀਟਰ ਦੀ ਕਿਸੇ ਤਰ੍ਹਾਂ ਦੀ ਉਨੀ ਇੱਕੀ ਭਾਵ ਤੇਜ਼ ਚੱਲਣ, ਹੌਲੀ ਚੱਲਣ ਜਾਂ ਜੰਪ ਕਰਨ ਦੀ ਜ਼ਿੰਮੇਵਾਰੀ ਖਪਤਕਾਰ ਦੀ ਨਹੀਂ ਹੈ ਅਤੇ ਨਾ ਹੀ ਮੀਟਰ ਸੜਨ ਦੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੀਟਰ ਜੰਪ ਕਰ ਗਿਆ ਲੱਗਦਾ ਹੈ