ਪੰਜਾਬ ਪੁਲਿਸ ਦੇ ਥਾਣੇਦਾਰ ਨੇ ਕਿਊ ਸਲਫਾਸ ਖਾਦਾਂ ਹੋਈ ਮੌਤ ……
ਪੰਜਾਬ ਪੁਲਿਸ ਦੇ ਥਾਣੇਦਾਰ ਨੇ ਕਿਊ ਸਲਫਾਸ ਖਾਦਾਂ ਹੋਈ ਮੌਤ ……
ਤਰਨਤਾਰਨ ( ਪਵਨ ਸ਼ਰਮਾ ) ਪੰਜਾਬ ਪੁਲਿਸ ਦੇ ਥਾਣੇਦਾਰ ਨੇ ਬੀਤੀ ਦੇਰ ਸ਼ਾਮ ਆਪਣੇ ਘਰ ’ਚ ਜ਼ਹਿਰੀਲੀ ਦਵਾਈ ਨਿੱਘਲ ਆਤਮ ਹੱਤਿਆ ਕਰ ਲਈ ਹੈ।ਇਹ ਥਾਣੇਦਾਰ ਜਿੱਲ੍ਹਾ ਤਰਨਤਾਰਨ ਚ ਨੌਕਰੀ ਕਰ ਰਿਹਾ ਸੀ ਮੌਕੇ ਤੇ ਥਾਣਾ ਸਿਟੀ ਦੇ ਮੁਖ ਪੁਲਿਸ ਅਧਿਕਾਰੀ ਨੇ ਲਾਸ਼ ਕਬਜੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਮ੍ਰਿਤਕ ਥਾਣੇਦਾਰ ਸੁਰਿੰਦਰ ਸਿੰਘ ਸ਼ੇਰੌ (51) ਪੁੱਤਰ ਦਲਬੀਰ ਸਿੰਘ ਵਾਸੀ ਗਰੀਨ ਐਵੀਨਿਉ, ਤਰਨਤਾਰਨ ਬਤੌਰ ਥਾਣੇਦਾਰ ਥਾਣਾ ਝਬਾਲ ਵਿਖੇ ਤਾਇਨਾਤ ਸੀ। ਸੁਰਿੰਦਰ ਸਿੰਘ ਡਿਉਟੀ ਤੋਂ ਆਉਣ ਤੋਂ ਬਾਅਦ ਉਸ ਨੇ ਸ਼ਾਮ ਆਪਣੇ ਘਰ ’ਚ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਤੇ ਪਰਿਵਾਰਕ ਮੇਮ੍ਬਰ ਨੇ ਉਸ ਨੂੰ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ’ਚ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ ਤੇ ਇਸ ਘਟਨਾ ਨਾਲ ਪੂਰੇ ਪੁਲਿਸ ਵਿਭਾਗ ਚ ਥਾਣੇਦਾਰ ਦੀ ਮੌਤ ਦੇ ਕਾਰਣ ਦੀ ਚਰਚਾ ਚਲ ਰਹੀ ਹੈ ਅੱਜ ਉਸ ਦਾ ਸੰਸਕਾਰ ਕੀਤਾ ਜਾ ਸਕਦਾ ਹੈ