ਪੰਜਾਬ ਚ ਕੋਰੋਨਾ ਕਾਰਨ 4 ਦੀ ਮੌਤ,ਮਰੀਜ਼ਾਂ ਦਾ ਅੰਕੜਾ ਐਤਵਾਰ 1000 ਨੂੰ ਪਾਰ…..
ਪੰਜਾਬ ਚ ਕੋਰੋਨਾ ਕਾਰਨ 4 ਦੀ ਮੌਤ,ਮਰੀਜ਼ਾਂ ਦਾ ਅੰਕੜਾ ਐਤਵਾਰ 1000 ਨੂੰ ਪਾਰ…..
ਮੋਹਾਲੀ ( ਪੰਕਜ ) ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। । ਐਤਵਾਰ ਨੂੰ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 1000 ਨੂੰ ਪਾਰ ਕਰ ਗਿਆ। ਤੇ 4 ਵਿਅਕਤੀਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਪਿਛਲੇ 24 ਘੰਟਿਆਂ ਦੇ ਅੰਦਰ 300 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ।ਕੋਰੋਨਵਾਇਰਸ ਨਾਲ ਸੰਕਰਮਿਤ ਦੋ ਮਰੀਜ਼ਾਂ ਦੀ ਮੌਤ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਹੋਈ ਹੈ। ਇਨ੍ਹਾਂ ਦੋਵਾਂ ਮਰੀਜ਼ਾਂ ਵਿਚੋਂ ਇੱਕ ਕਪੂਰਥਲਾ ਦਾ 65 ਸਾਲਾ ਵਿਅਕਤੀ ਸੀ। ਦੂਸਰਾ ਮਰੀਜ਼ ਲੁਧਿਆਣਾ ਦੇ ਬਸਤੀ ਜੋਧੇਵਾਲ ਦੀ 62 ਸਾਲਾ ਮਹਿਲਾ ਸੀ।ਇਸ ਤੋਂ ਇਲਾਵਾ ਫਿਰੋਜ਼ਪੁਰ ਨੇ ਵਾਇਰਸ ਨਾਲ ਆਪਣੀ ਪਹਿਲੀ ਮੌਤ ਦਰਜ ਕੀਤੀ ਹੈ। ਮ੍ਰਿਤਕ ਦੀ ਪਛਾਣ ਅਲੀ ਕੇ ਪਿੰਡ ਦੇ ਵਸਨੀਕ ਵਜੋਂ ਹੋਈ ਹੈ ਅਤੇ ਕੁਝ ਦਿਨ ਪਹਿਲਾਂ ਉਸਦੇ ਸਕਾਰਾਤਮਕ ਟੈਸਟ ਆਉਣ ਤੋਂ ਬਾਅਦ ਉਸਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਇਲਾਜ ਕੀਤਾ ਜਾ ਰਿਹਾ ਸੀ।ਇੱਕ ਹੋਰ ਅੰਮ੍ਰਿਤਸਰ ਦੇ ਵਿਅਕਤੀ ਦਾ ਪੀਜੀਆਈ ਚੰੜ੍ਹੀਗੜ੍ਹ ਵਿੱਚ ਮੌਤ ਹੋਈ ਹੈ।ਅੰਮ੍ਰਿਤਸਰ ‘ਚ ਸਭ ਤੋਂ ਵੱਧ ਮਰੀਜ਼ ਦਰਜ ਕੀਤੇ ਗਏ ਹਨ।ਇਨ੍ਹਾਂ ਵਿੱਚ ਵੱਡੀ ਗਿਣਤੀ ‘ਚ ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ।
ਸੂਬੇ ‘ਚ ਕੁੱਲ ਮਰੀਜ਼-1137 ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ