ਇਸ ਹਸਪਤਾਲ ਦੇ ਡਾਕਟਰ, 6 ਨਰਸਾਂ ਅਤੇ 2 ਅਟੈਂਡੈਂਟ ਆਏ ਕੋਰੋਨਾ ਪਾਜੀਟਿਵ …….
ਇਸ ਹਸਪਤਾਲ ਦੇ ਡਾਕਟਰ, 6 ਨਰਸਾਂ ਅਤੇ 2 ਅਟੈਂਡੈਂਟ ਆਏ ਕੋਰੋਨਾ ਪਾਜੀਟਿਵ …….
ਪਟਿਆਲਾ ( ਨਿਰਮਲ ਸਿੰਘ ) ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ 11 ਸਟਾਫ ਦਾ ਕੋਰੋਨਾ ਟੈਸਟ ਪਾਜੀਟਿਵ ਆਇਆ ਹੈ ਜਿੰਨਾ ਚ ਡਾਕਟਰ, 6 ਨਰਸਾਂ ਅਤੇ 2 ਅਟੈਂਡੈਂਟ ਅਤੇ 2 ਹੋਰ ਮੁਲਾਜ਼ਮ ਹਨ ਕੁਲ ਗਿਣਤੀ 193 ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1186 ਸੈਂਪਲਾਂ ਵਿਚੋਂ 286 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 274 ਨੈਗੇਟਿਵ ਅਤੇ 12 ਕੋਵਿਡ ਪਾਜ਼ੀਟਿਵ ਪਾਏ ਗਏ ਹਨ । ਜਿਨ੍ਹਾਂ ਵਿਚ 11 ਰਜਿੰਦਰਾ ਹਸਪਤਾਲ ਦੀਆਂ ਨਰਸਾਂ ਅਤੇ ਮੁਲਾਜ਼ਮ ਹਨ ਤੇ ਇਸ ਖ਼ਬਰ ਨਾਲ ਪੂਰੇ ਸ਼ਹਿਰ ਚ ਚਿੰਤਾ ਦਾ ਮਾਹੌਲ ਬਣ ਗਿਆ ਹੈ