ਪੰਜਾਬ ਦੇ ਲੋਕ ਹੁਣ ਕਿਊ ਹੋ ਰਹੇ ਹਨ ਪਰੇਸ਼ਾਨ …….
ਪੰਜਾਬ ਦੇ ਲੋਕ ਹੁਣ ਕਿਊ ਹੋ ਰਹੇ ਹਨ ਪਰੇਸ਼ਾਨ …….
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਚ ਦੋ ਮਹੀਨਿਆਂ ਬਾਅਦ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਦਾ ਰਾਹ ਖੁੱਲ੍ਹ ਗਿਆ ਹੈ ਪਰ ਇਸ ਦੇ ਬਾਵਜੂਦ ਕੁਝ ਹਦਾਇਤਾਂ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ ਕਾਰਨ ਲੋਕ ਕਾਫ਼ੀ ਖੱਜਲ-ਖੁਆਰ ਹੋ ਰਹੇ ਹਨ।ਪਹਿਲਾ ਘਰ ਤੋਂ ਬਾਹਰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਤੇ ਅਜਿਹਾ ਨਾ ਕਰਨ ਵਾਲੇ ਨੂੰ ਜ਼ੁਰਮਾਨਾ ਲਾਇਆ ਜਾਂਦਾ ਹੈ ਪਰ ਗੱਡੀ ‘ਚ ਜਾ ਰਹੇ ਲੋਕਾਂ ਨੂੰ ਵੀ ਮਾਸਕ ਨਾ ਪਾਉਣ ਬਦਲੇ ਉਨ੍ਹਾਂ ਦਾ ਚਲਾਨ ਕੀਤਾ ਜਾਣਾ ਲੋਕਾਂ ਨੂੰ ਗਲਤ ਜਾਪਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਗੱਡੀ ‘ਚੋਂ ਬਾਹਰ ਆਉਣ ਵੇਲੇ ਮਾਸਕ ਲਾਜ਼ਮੀ ਹੋਣਾ ਚਾਹੀਦਾ ਹੈ। ਆਪਣੀ ਹੀ ਗੱਡੀ ‘ਚ ਮਾਸਕ ਨਾ ਪਾ ਕੇ ਬੈਠਣ ‘ਤੇ ਜੁਰਮਾਨਾ ਲਾਉਣਾ ਸਹੀ ਨਹੀਂ।
ਇਸ ਤੋਂ ਇਲਾਵਾ ਗੱਡੀ ‘ਚ ਤਿੰਨ ਜਣਿਆ ਦੇ ਬੈਠਣ ਦੇ ਨਿਯਮ ਨੇ ਵੀ ਆਮ ਲੋਕਾਂ ਨੂੰ ਡਾਹਢਾ ਪ੍ਰੇਸ਼ਾਨ ਕੀਤਾ ਹੋਇਆ ਹੈ। ਜੇਕਰ ਤਿੰਨ ਤੋਂ ਚਾਰ ਜਣੇ ਹੋਏ ਤਾਂ ਵੀ ਜ਼ੁਰਮਾਨੇ ਦਾ ਪ੍ਰਾਵਧਾਨ ਹੈ ਪਰ ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਇੱਕ ਘਰ ‘ਚ 8-10 ਮੈਂਬਰ ਇਕੱਠੇ ਰਹਿ ਸਕਦੇ ਹਾਂ, ਇੱਕੋ ਰਸੋਈ ‘ਚ ਸਾਡੀ ਰੋਟੀ ਬਣਦੀ ਹੈ ਤਾਂ ਇੱਕ ਗੱਡੀ ‘ਚ ਕਿਤੇ ਜਾਣ ਵੇਲੇ ਪਰਿਵਾਰ ਦੇ ਚਾਰ ਜੀਅ ਇਕੱਠੇ ਕਿਉਂ ਨਹੀਂ ਬੈਠ ਸਕਦੇ।
ਲੋਕਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਮਜ਼ਬੂਰੀ ਹੁੰਦੀ ਹੈ ਕਿਤੇ ਇਕੱਠੇ ਜਾਣ ਲਈ ਤੇ ਘਰ ‘ਚ ਬੱਚਿਆ ਨੂੰ ਵੀ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ। ਅਜਿਹੇ ‘ਚ ਨਿਯਮ ਬਣਾਉਣ ਲੱਗਿਆ ਇਨ੍ਹਾਂ ਦੇ ਹਰ ਤਰ੍ਹਾਂ ਦੇ ਪ੍ਰਭਾਵਾਂ ਬਾਰੇ ਸੋਚ ਕੇ ਹੀ ਅਮਲੀ ਜਾਮਾ ਪਹਿਣਾਇਆ ਜਾਣਾ ਚਾਹੀਦਾ ਹੈ