ਕੌਣ ਛੱਡ ਗਿਆ ਹਸਪਤਾਲ ਚ ਨਵਜੰਮੀ ਬੱਚੀ………..
ਕੌਣ ਛੱਡ ਗਿਆ ਹਸਪਤਾਲ ਚ ਨਵਜੰਮੀ ਬੱਚੀ………..
ਅਬੋਹਰ ( ਵਰਿੰਦਰ ) ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਸਥਾਪਿਤ ਪੰਘੂੜੇ ਵਿਚ ਅੱਜ ਤੜਕੇ ਇੱਕ ਹੋਰ ਨਵਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਹਫ਼ਤੇ ਵਿਚ ਬੱਚਾ ਮਿਲਣ ਦਾ ਇਹ ਦੂਸਰਾ ਕੇਸ ਹੈ। ਬੱਚੀ ਮਿਲਣ ਦੀ ਸੂਚਨਾ ਉਪਰੰਤ ਪੰਘੂੜਾ ਸਥਾਪਤ ਕਰਨ ਵਾਲੀ ਸੰਸਥਾ ਦੇ ਆਗੂਆਂ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਡਾਕਟਰ ਅਤੇ ਵੱਖ ਵੱਖ ਵਿਭਾਗਾਂ ਦੇ ਅਫ਼ਸਰ ਮੌਕੇ ਤੇ ਪਹੁੰਚੇ ।ਬੱਚੀ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕੀਤਾ ਜਾ ਰਿਹਾ ਹੈ।