Thursday, November 14, 2024
Breaking Newsਪੰਜਾਬਮੁੱਖ ਖਬਰਾਂ

ਡੇਰੇ ਤੇ ਹੋਈ ਲੁੱਟ ,ਬਾਬਾ ਜੀ ਹੋਏ ਜਖਮੀ ……

ਡੇਰੇ ਤੇ ਹੋਈ ਲੁੱਟ ,ਬਾਬਾ ਜੀ ਹੋਏ ਜਖਮੀ ……..
ਤਰਨਤਾਰਨ ( ਸ਼ਰਮਾ ) ਪੰਜਾਬ ਦੇ ਤਰਨ ਤਾਰਨ ਵਿਚ ਕਾਰ ਸੇਵਾ ਦੇ ਬਾਬਾ ਮਹਿੰਦਰ ਸਿੰਘ ਖ਼ਜ਼ਾਨਚੀ ‘ਤੇ ਬੀਤੀ ਰਾਤ 11 ਵਜੇ ਕੁੱਝ ਲੁਟੇਰੇ ਹਮਲਾ ਕਰਨ ਤੋਂ ਬਾਅਦ ਲਗਭਗ ਇੱਕ ਕਰੋੜ ਰੁਪਏ ਤੋ ਵੱਧ ਦੀ ਰਕਮ ਲੁੱਟ ਕੇ ਲੈ ਗਏ। ਬਾਬਾ ਜੀ ਜ਼ਿਆਦਾ ਜ਼ਖ਼ਮੀ ਹੋਣ ਕਰ ਕੇ ਹਸਪਤਾਲ ਚ ਦਾਖਲ ਹਨ, ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਲੁੱਟ ਦੀ ਸਾਰੀ ਘਟਨਾ ਡੇਰੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਰਿਕਾਰਡ ਹੋ ਗਈ। ਦੱਸਿਆ ਜਾਂਦਾ ਹੈ ਕਿ ਲੁਟੇਰੇ ਸਵਿਫ਼ਟ ਗੱਡੀ ‘ਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਕਿ ਆਪਣੇ ਨਾਲ ਲਿਆਂਦੇ ਕਿਸੇ ਮਰੀਜ਼ ਨੂੰ ਬਾਬਾ ਜੀ ਦੇ ਦਰਸ਼ਨ ਕਰਵਾਉਣ ਦਾ ਬਹਾਨਾ ਬਣਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Share the News

Lok Bani

you can find latest news national sports news business news international news entertainment news and local news