ਪ੍ਰਸ਼ਾਸਨ ਨੇ ਕਿਊ ਢਾਹੀਆਂ 6 ਦੁਕਾਨਾਂ ਲੋਕਾ ਚ ਰੋਸ਼ …..
ਪ੍ਰਸ਼ਾਸਨ ਨੇ ਕਿਊ ਢਾਹੀਆਂ 6 ਦੁਕਾਨਾਂ ਲੋਕਾ ਚ ਰੋਸ਼ …..
ਬੰਗਾ ( ਸੁਖਵਿੰਦਰ ) ਬੰਗਾ ਕਸਬਾ ‘ਚ ਮੁੱਖ ਮਾਰਗ ‘ਤੇ ਪ੍ਰਸ਼ਾਸ਼ਨ ਦੀ ਹਾਜ਼ਰੀ ‘ਚ ਛੇ ਦੇ ਕਰੀਬ ਦੁਕਾਨਾਂ ਢਾਹੀਆਂ ਗਈਆਂ | ਬੰਗਾ ਪ੍ਰਸ਼ਾਸਨ ਜਿਸ ਵਿਚ ਡਿਊਟੀ ਮਜਿਸਟਰੇਟ ਨਾਈਬ ਤਹਿਸੀਲਦਾਰ ਬੰਗਾ ਸਵਪਨਦੀਪ ਕੌਰ, ਡੀ. ਐਸ. ਪੀ ਨਿਰਮਲ ਸਿੰਘ, ਐਸ. ਐਚ. ਉ ਥਾਣਾ ਸਿਟੀ ਬੰਗਾ ਪਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਨੈਸ਼ਨਲ ਹਾਈਵੇਂ ਅਥਾਰਟੀ ਦੇ ਅਧਿਕਾਰੀਆਂ ਵਲੋਂ ਬੰਗਾ ਰੂਪਨਗਰ ਚੁੰਹ ਮਾਰਗੀ ਪ੍ਰੋਜੈਕਟ ਅਧੀਨ ਸੜਕ ਵਿਚ ਆਉਣ ਵਾਲੀਆਂ ਦੁਕਾਨਾਂ ਦਲੀਪ ਚੋਪੜਾ, ਹੈਪੀ ਗਿਫਟ ਸੈਂਟਰ, ਅਰੋੜਾ ਕੰਨਫੈਕਸ਼ਰੀ, ਕਿ੍ਸ਼ਨਾ ਗਾਰਮੈਂਟਸ, ਲਕਸ਼ਮੀ ਸਵੀਟਸ ਸ਼ਾਪ, ਲਕਸ਼ਮੀ ਢਾਬਾ ਆਦਿ ਦੁਕਾਨਾਂ ਢਾਹੀਆਂ ਗਈਆਂ | ਬੰਗਾ ਮੁੱਖ ਮਾਰਗ ‘ਤੇ ਪੈਂਦੇ ਇਕ ਪਾਸੇ ਨੈਸ਼ਨਲ ਹਾਈਵੇਂ ਅਥਾਰਟੀ ਦੁਆਰਾ ਪਹਿਲਾ 16 ਫੁੱਟ ਦੀ ਨਿਸ਼ਾਨਦੇਹੀ ਦੇ ਕੇ ਦੁਕਾਨਾਦਾਰਾਂ ਤੇ ਹੋਰ ਇਮਾਰਤਾਂ ਦੇ ਮਾਲਕਾਂ ਨੰੂ ਉਪਰੋਕਤ ਸਥਾਨ ਖਾਲੀ ਕਰ ਕੀਤੇ ਕਬਜ਼ਿਆਂ ਨੰੂ ਖੁਦ ਖਤਮ ਦੇ ਨੋਟਿਸ ਜਾਰੀ ਕੀਤੇ ਹੋਏ ਸਨ, ਜਿਸ ‘ਤੇ ਕੁੱਝ ਕੁ ਦੁਕਾਨਾਦਾਰਾਂ ਨੇ ਦਿੱਤੇ ਨਿਰਧਾਰਿਤ ਸਮੇ ਅੰਦਰ ਉਪਰੋਕਤ ਸਥਾਨ ਖਾਲੀ ਨਹੀ ਕੀਤੇ, ਜਿਸ ਕਰਕੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਦੁਕਾਨਾਂ ਨੰੂ ਢਾਹ ਕੇ ਰਕਬਾ ਖਾਲੀ ਕਰਵਾਇਆ ਗਿਆ | ਇਸ ਦੌਰਾਨ ਦੁਕਾਨਦਾਰ ਤੇ ਦੁਕਾਨਾਂ ਦੇ ਮਾਲਕਾਂ ਵਿਚ ਕਾਫੀ ਗਰਮਾ ਗਰਮੀ ਦਾ ਮਾਹੋਲ ਵੇਖਣ ਨੰੂ ਮਿਲਿਆ | ਲਕਸ਼ਮੀ ਸਵੀਟਸ ਦੇ ਮਾਲਕ ਧਰਮਿੰਦਰ ਬਜਾਜ ਨੇ ਦੱਸਿਆ ਕਿ ਅਥਾਰਟੀ ਦੁਆਰਾ ਉਨ੍ਹਾਂ ਨੰੂ ਕੁੱਝ ਕੁ ਮਹੀਨੇ ਪਹਿਲਾ ਇਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੌਰਾਨ ਉਨ੍ਹਾਾ ਨੇ ਦਿੱਤੀ ਨਿਸ਼ਾਨ ਦੇਹੀ ਅੁਨਸਾਰ ਆਪਣੀ ਦੁਕਾਨ ਨੰੂ ਢਾਹੁਣ ਲਈ ਕਿਹਾ ਸੀ, ਜਿਸ ‘ਤੇ ਉਨ੍ਹਾਾ ਦੇ ਨਾਲ ਹੋਰ ਦੁਕਾਨਾਂ ਵਾਲਿਆਂ ਨੇ ਹਜ਼ਾਰਾ ਰੁਪਏ ਖਰਚ ਕਰ ਉਪਰੋਕਤ ਦੁਕਾਨਾ ਨੰੂ 16 ਫੁੱਟ ਤੱਕ ਦਾ ਰਕਬਾ ਢਾਹ ਦਿੱਤਾ | ਉਨ੍ਹਾਂ ਦੱਸਿਆ ਕਿ ਉਪਰੋਕਤ ਅਧਿਕਾਰੀ ਉਸ ਉਪਰੰਤ ਰਾਜਨੀਤਕ ਲੋਕਾਂ ਦੇ ਦਬਾਅ ਹੇਠ ਆ ਕੇ ਇਹ ਰਕਬਾ ਘਟਾਕੇ 14 ਫੁੱਟ ਤੱਕ ਸੀਮਤ ਕਰ ਦਿੱਤਾ | 16 ਫੱੁਟ ਤੋ ਘੱਟ ਕੇ 14 ਫੁੱਟ ਹੋਏ ਰਕਬੇ ਬਾਰੇ ਜਦੋ ਉਨ੍ਹਾਾ ਨੇ ਅਥਾਰਟੀ ਦੇ ਉੱਚ ਅਧਿਕਾਰੀਆ ਨਾਲ ਜਲੰਧਰ ਦਫ਼ਤਰ ਵਿਚ ਜਾਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਅਗਿਆਨਤਾ ਪ੍ਰਗਟ ਕੀਤੀ ਤੇ ਉਪਰੋਕਤ ਅਧਿਕਾਰੀ ਨੰੂ ਇਸ ਤਰ੍ਹਾਾ ਕਰਨ ਤੋਂ ਰੋਕਿਆ | ਉਨ੍ਹਾਾ ਕਿਹਾ ਕਿ ਪਰ ਉਪਰੋਕਤ ਅਧਿਕਾਰੀਆਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਰਾਜਨੀਤਕ ਦਬਾ ਹੇਠ ਆ ਧੱਕਾ ਕੀਤਾ ਹੈ | ਸਵਪਨਦੀਪ ਕੌਰ ਡਿਊਟੀ ਮੈਜਿਸਟ੍ਰੇਟ, ਨਾਇਬ ਤਹਿਸੀਲਦਾਰ ਨੇ ਆਖਿਆ ਕਿ ਮਾਲ ਮਹਿਕਮੇ ਦੀ ਨਿਸ਼ਾਨਦੇਹੀ ਹੋਣ ਉਪਰੰਤ ਹੀ ਨਜਾਇਜ਼ ਕਬਜੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਉਨ੍ਹਾਂ ਕਿਹਾ ਅਸੂਲ ਮੁਤਾਬਿਕ ਜਿਨਾ ਥਾਂ ਨੈਸ਼ਨਲ ਹਾਈਵੇ ਨੂੰ ਚਾਹੀਦਾ ਹੈ ਉਸ ਮੁਤਾਬਿਕ ਹੀ ਕਾਰਵਾਈ ਕੀਤੀ ਗਈ |