ਮਸ਼ਹੂਰ ਡਾਕਟਰ ਕੋਲੋਂ ਫਿਰੋਤੀ ਮੰਗਣ ਵਾਲੇ ਦੋ ਵਿਅਕਤੀ ਕਾਬੂ
ਮਸ਼ਹੂਰ ਡਾਕਟਰ ਕੋਲੋਂ ਫਿਰੋਤੀ ਮੰਗਣ ਵਾਲੇ ਦੋ ਵਿਅਕਤੀ ਕਾਬੂ
ਮੁਕਤਸਰ, ਲੋਕ ਬਾਣੀ — ਪੰਜਾਬ ਵਿੱਚ ਆਪ ਸਰਕਾਰ ਦੇ ਆਉਣ ਤੋਂ ਬਾਅਦ ਪੂਰੇ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਤੇ ਲੁੱਟਾਂ ਖੋਹਾਂ, ਗੋਲੀਆਂ, ਗੈਂਗਸਟਰ ਦਾ ਬੋਲ ਬਾਲਾ ਹੈ ਤਾਜ਼ਾ ਮਾਮਲਾ ਮੁਕਤਸਰ ਦਾ ਹੈ ਜਿਥੇ ਮਸ਼ਹੂਰ ਡਾਕਟਰ ਸੁਨੀਲ ਬਾਂਸਲ ਪੁੱਤਰ ਸ਼ਾਮ ਲਾਲ ਵਾਸੀ ਨਿਊ ਸ਼ਾਮ ਨਰਾਣਿਨ ਹਸਪਤਾਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਬਿਆਨ ਦਿੱਤਾ ਕਿ 28.07.2024 ਦੀ ਸ਼ਾਮ ਨੂੰ ਉਸ ਨੂੰ ਕਿਸੇ ਅਣਜਾਨ ਨੰਬਰ ਤੋਂ ਫੋਨ ਆਇਆ ਜਿਸ ਨੇ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਜਿਸ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ 143 ਮਿਤੀ 31.07.2024 ਅ/ਧ 308(2), 351 ਬੀਐਨਐਸ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਤੇ ਦਰਜ਼ ਰਜਿਸਟਰ ਕਰਕੇੇ ਤਫਤੀਸ਼ ਸ਼ੁਰੂ ਕੀਤੀ ਗਈ, ਤਫਤੀਸ਼ ਦੌਰਾਨ ਟੈਕਨੀਕਲ ਤੇ ਅਧੁਨਿਕ ਢੰਗ ਤਰੀਕਿਆਂ ਦੀ ਮੱਦਦ ਨਾਲ ਮੁਲਜ਼ਮ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਖੁੱਬਣ ਜਿਲ੍ਹਾ ਫਾਜਿਲਕਾ ਤੇ ਮੁਲਜ਼ਮ ਲਵਜੀਤ ਸਿੰਘ ਉੱਰਫ ਲਵੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੁੱਤਿਆਂਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਟਰੇਸ ਕਰਕੇ ਉੱਕਤ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ।