ਪੰਜਾਬ ਵਿੱਚ ਆਪ ਸਰਕਾਰ ਚ ਪੁਲਿਸ ਵੀ ਸੁਰੱਖਿਅਤ ਨਹੀਂ
ਪੰਜਾਬ ਵਿੱਚ ਆਪ ਸਰਕਾਰ ਚ ਪੁਲਿਸ ਵੀ ਸੁਰੱਖਿਅਤ ਨਹੀਂ
ਅੰਮ੍ਰਿਤਸਰ, ਲੋਕ ਬਾਣੀ –ਪੰਜਾਬ ਵਿੱਚ ਆਪ ਸਰਕਾਰ ਦੇ ਆਉਣ ਤੋਂ ਬਾਅਦ ਲੁੱਟਾਂ ਖੋਹਾਂ, ਗੋਲੀਆਂ, ਗੈਗਵਾਰ, ਫਿਰੋਤੀ ਹੁਣ ਤਾਂ ਹੱਦ ਹੀ ਹੋ ਗਈ ਪੁਲਿਸ ਵੀ ਸੁਰੱਖਿਅਤ ਨਹੀਂ ਹੈ ਰਾਜਂ ਚ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਥਾਣਾ ਵੇਰਕਾ ਦਾ ਜਿਥੇ ਤਾਇਨਾਤ ਮਹਿਲਾ ਥਾਣਾ ਮੁਖੀ ਇੰਸਪੈਕਟਰ ਅਮਨਜੋਤ ਕੌਰ ਉਤੇ ਅੰਮ੍ਰਿਤਸਰ-ਬਟਾਲਾ ਸੜਕੀ ਮਾਰਗ ਉਤੇ ਪੈਂਦੇ ਅੱਡਾ ਮੂਧਲ ਵਿਖੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਸੋਚੋ ਜੇਕਰ ਮਹਿਲਾ ਥਾਣਾ ਮੁਖੀ ਤੇ ਹਮਲਾ ਹੋ ਗਿਆ ਆਮ ਵਿਅਕਤੀ ਦਾ ਕੀ ਹੋਵੇਗਾ ਸਰਕਾਰ ਦੇ ਵਿਧਾਇਕ ਸਾਹਿਬ ਨੇ ਹਸਪਤਾਲ ਪਹੁੰਚ ਕੇ ਭਾਸ਼ਣ ਦੇ ਕੇ ਸਰਕਾਰ ਦਾ ਪੱਲ੍ਹਾ ਸਾਫ ਕਰ ਲਿਆ ਤੇ ਪੁਲਿਸ ਨੇ ਵੀ ਇਕ ਵਿਅਕਤੀ ਨੂੰ ਫੜਨ ਦਾ ਦਾਅਵਾ ਕਰ ਪ੍ਰੈਸ ਕਾਨਫਰੰਸ ਕਰ ਲਈ ਅਸਲ ਗੱਲ ਇਹ ਹੈ ਕਿ ਇੰਨਾ ਹੋਂਸਲਾ ਪੰਜਾਬ ਵਿੱਚ ਕਿਥੋਂ ਆਇਆ ਤੇ ਆ ਕਿ ਹੋ ਰਿਹਾ ਹੈ ਸੂਬੇ ਵਿਚ?