ਇਸ ਟਰੈਵਲ ਏਜੰਟ ਖਿਲਾਫ ਹੋਇਆ ਧੋਖਾਧੜੀ ਦਾ ਮਾਮਲਾ ਦਰਜ……..
ਇਸ ਟਰੈਵਲ ਏਜੰਟ ਖਿਲਾਫ ਹੋਇਆ ਧੋਖਾਧੜੀ ਦਾ ਮਾਮਲਾ ਦਰਜ……..
ਨਵਾਂਸ਼ਹਿਰ ( ਅਜੈ ਸੋਨਕਾਰ ) ਨਵਾਂਸ਼ਹਿਰ ਦੇ ਪੁਲਿਸ ਥਾਣਾ ਮੁਕੰਦਪੁਰ ਵਿਖੇ ਇਕ ਟਰੈਵਲ ਏਜੰਟ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮੁਖੀ ਮੁਕੰਦਪੁਰ ਗੁਰਮੁਖ ਸਿੰਘ ਨੇ ਦੱਸਿਆ ਕਿ ਤੀਰਥ ਕੁਮਾਰੀ ਪਤਨੀ ਲਖਵੀਰ ਸਿੰਘ ਵਾਸੀ ਪਿੰਡ ਮੰਡੇਰ ਥਾਣਾ ਮੁਕੰਦਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਟਰੈਵਲ ਏਜੰਟ ਸੁਖਵਿੰਦਰ ਪੁੱਤਰ ਜਗਤ ਰਾਮ ਵਾਸੀ ਪਿੰਡ ਸੈਦੋਵਾਲ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਨੇ ਉਸ ਨੂੰ ਵਿਦੇਸ਼ ਭੇਜਣ ਲਈ 72 ਹਜ਼ਾਰ ਰੁਪਏ ਲਏ ਸਨ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਨੇ ਅਜੇ ਤੱਕ ਪੈਸੇ ਵਾਪਸ ਕੀਤੇ | ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਵਲੋਂ ਕੀਤੀ ਗਈ, ਜਿਸ ‘ਚ ਟਰੈਵਲ ਏਜੰਟ ਨੂੰ ਮੁਜ਼ਰਮ ਪਾਇਆ ਗਿਆ ਜਿਸ ਦੇ ਤਹਿਤ ਉਕਤ ਟਰੈਵਲ ਏਜੰਟ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |