ਦੁਕਾਨਾਂ ਨੂੰ ਲੱਗੀ ਅੱਗ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ………
ਦੁਕਾਨਾਂ ਨੂੰ ਲੱਗੀ ਅੱਗ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ………
ਬੁਢਲਾਡਾ (ਨਵਜੀਤ ਸਰਾਂ ) ਅੱਜ ਇਥੇ ਸ਼ਹਿਰ ਦੇ ਸੰਘਣੀ ਅਬਾ ਦੀ ਵਾਲੇ ਖੇਤਰ ਪੀ ਐਨ ਬੈਂਕ ਰੋਡ ਤੇ ਗਰਗ ਕਲਾਥ ਹਾਉਸ ਅਤੇ ਤਰਸੇਮ ਕਲਾਥ ਹਾਉਸ ਦੀਆਂ ਦੋ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਲੱਖਾ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ।ਕਰੀਬ ੨ ਵੱਜ ਕੇ ੫੦ ਮਿੰਟ ਤੇ ਬਿਜਲੀ ਦੇ ਸਰਕਟ ਸ਼ਾਂਟ ਹੋਣ ਨਾਲ ਲੱਗੀ ਅੱਗ ਉਤੇ ਤਿੰਂਨ ਫਾਇਰ ਬ੍ਰਿਗੇਡ ਗੱਡੀਆਂ, ਪੁਲਿਸ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਕੀਤੀ ਭਾਰੀ ਮਿਹਨਤ ਸਦਕਾ ਢਾਈ ਘੰਟੇ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ।ਲੋਕਾਂ ਚ ਇਹ ਵੀ ਰੋਸ ਪਾਇਆ ਜਾ ਰਿਹਾ ਸੀ ਕਿ ਜੇਕਰ ਨਗਰ ਕੌਸਲ ਬੁਢਲਾਡਾ ਵਿਖੇ ਫਾਇਰ ਬ੍ਰਿਗੇਡ ਗੱਡੀ ਦਾ ਪ੍ਰਬੰਧ ਹੁੰਦਾ ਤਾਂ ਅੱਗ ਲਗਦਿਆਂ ਹੀ ਇਸ ਤੇ ਕਾਬੂ ਪਾਇਆ ਜਾ ਸਕਦਾ ਸੀ ਅਤੇ ਅੱਗ ਅੱਗੇ ਨਹੀਂ ਵਧਣੀ ਸੀ ।ਮੌਕੇ ਤੇ ਐਸ ਡੀ ਐਮ ਅਦਿੱਤਿਆ ਡੇਚਲਵਾਲ , ਡੀ ਐਸ ਪੀ ਜਸਪਿੰਦਰ ਸਿੰਘ ਵੀ ਪੁੱਜੇ ਹੋਏ ਸਨ ।ਥਾਣਾ ਸ਼ਹਿਰੀ ਦੇ ਐਸ ਐਚ ਓ ਗੁਰਦੀਪ ਸਿੰਘ ਅਤੇ ਸਦਰ ਦੇ ਮੁਖੀ ਜਸਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਪੁਜੇ ਹੋਏ ਸਨ।ਮੌਕੇ ਤੇ ਪੁੱਜੇ ਹਲਕਾ ਵਿਧਾਇਕ ਬੁੱਧ ਰਾਮ ਨੇ ਵੀ ਪੀੜਤ ਦੁਕਾਨਦਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਉਨ੍ਹਾਂ ਦੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਇਸੇ ਤਰ੍ਹਾਂ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਆਗੂ ਮਾ: ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਜੇਕਰ ਫਾਇਰ ਬ੍ਰਿਗੇਡ ਲਿਆਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਉਨਾਂ੍ਹ ਦੀ ਸੰਸਥਾਂ ਇਸ ਕਾਰਜ ਲਈ ੫੧ ਹਜਾਰ ਰੁਪਏ ਦਾ ਯੋਗਦਾਨ ਪਾਵੇਗੀ।ਦੁਕਾਨ ਮਾਲਕ ਜਗਦੀਸ਼ ਕੁਮਾਰ ਗਰਗ ਨੇ ਦੱਸਿਆ ਅੱਜ ਸ੍ਰੀ ਗਰਗ ਨੇ ਦੱਸਿਆ ਕਿ ਉਂਨਾਂ੍ਹ ਦਾ ਕਰੀਬ ੧੨-੧੩ ਹੈਡਲੂਮ ਅਤੇ ਹੇਠਲੀਆਂ ਕੱਪੜੇ ਦੀਆਂ ਦੁਕਾਨਾਂ ਸਮੇਤ ਕਰੀਬ ੫੦ ਲੱਖ ਦਾ ਨੁਕਸਾਨ ਹੋ ਗਿਆ।ਲੋਕਾਂ ਨੇ ਦੱਸਿਆ ਕਿ ਅੱਗ ਬੁਝਾਓ ਗੱਡੀ ਲਗਭਗ ਘੰਟਾ ਲੇਟ ਪਹੁੰਚੀ ਜਿਸ ਕਰਕੇ ਲੋਕਾਂ ਨੇ ਰੋਸ ਪ੍ਰਗਟਾਇਆ।